ਪਤਨੀ ਤੇ ਬੇਟੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ

Sunday, Mar 20, 2022 - 01:44 PM (IST)

ਪਤਨੀ ਤੇ ਬੇਟੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ

ਘਨੌਰ (ਅਲੀ) :  ਅੱਜ ਨੇੜਲੇ ਪਿੰਡ ਘਨੌਰੀ ਖੇੜਾ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਬੇਟੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭਾਗ ਸਿੰਘ ਪੁੱਤਰ ਰਿਖੀ ਰਾਮ ਵਾਸੀ ਪਿੰਡ ਘਨੌਰੀ ਖੇੜਾ ਨੇ ਪੁਲਸ ਥਾਣਾ ਘਨੌਰ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਰਾ ਦੇਵ ਰਾਜ (42) ਪੁੱਤਰ ਰਿਖੀ ਰਾਮ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਜਦੋਂ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਬੇਟੀ ਨੇ ਬਾਹਰ ਨਾਜਾਇਜ਼ ਸਬੰਧ ਬਣਾਏ ਹੋਏ ਹਨ। ਉਸ ਨੇ ਇਨ੍ਹਾਂ ਨੂੰ ਕਈ ਵਾਰ ਰੋਕਿਆ ਪਰ ਇਨ੍ਹਾਂ ਦੀ ’ਤੇ ਕੋਈ ਅਸਰ ਨਹੀਂ ਹੈ। ਸਗੋਂ ਇਨ੍ਹਾਂ ਨੇ ਉਨ੍ਹਾਂ ਵਿਅਕਤੀਆਂ ਨਾਲ ਮਿਲਣਾ ਜ਼ਿਆਦਾ ਸ਼ੁਰੂ ਕਰ ਦਿੱਤਾ, ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਮੇਰੀ ਕੁੱਟ ਮਾਰ ਵੀ ਕੀਤੀ ।

ਇਹ ਵੀ ਪੜ੍ਹੋ : ਪ੍ਰਧਾਨਗੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਟਰੱਕ ਯੂਨੀਅਨ ’ਚ ਚੱਲੀਆਂ ਤਲਵਾਰਾਂ, 2 ਦੀ ਹਾਲਤ ਗੰਭੀਰ

ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਬੀਤੀ ਰਾਤ ਰੌਲਾ ਪੈਣ ’ਤੇ ਮੇਰਾ ਭਰਾ ਮੰਜੇ ’ਤੇ ਪਿਆ ਤੜਫ ਰਿਹਾ ਸੀ ਤਾਂ ਅਸੀਂ ਜਾ ਕੇ ਦੇਖਿਆ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੋਈ ਸੀ। ਉਸ ਨੇ ਤੜਫਦੇ ਹੋਏ ਦੱਸਿਆ ਕਿ ਸੋਨੂੰ ਔਲਖ ਵਾਸੀ ਘਨੌਰ ਅਤੇ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਹੁਕਮ ਚੰਦ ਪੁੱਤਰ ਲਾਭ ਸਿੰਘ, ਨੈਬ ਸਿੰਘ ਪੁੱਤਰ ਸ਼ਿਆਮ ਲਾਲ ਵਾਸੀਆਨ ਘਨੌਰੀ ਖੇੜਾ ਚਾਰੇ ਵਿਅਕਤੀਆਂ ਦੇ ਉਸਦੀ ਘਰਵਾਲੀ ਤੇ ਬੇਟੀ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੀ ਪਤਨੀ ਰਾਜ ਰਾਣੀ, ਬੇਟੀ ਤਮੱਨਿਆ ਰਾਣੀ ਅਤੇ ਸੋਨੂੰ ਔਲਖ ਵਾਸੀ ਘਨੌਰ, ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਹੁਕਮ ਚੰਦ ਪੁੱਤਰ ਲਾਭ ਸਿੰਘ, ਨੈਬ ਸਿੰਘ ਪੁੱਤਰ ਸ਼ਿਆਮ ਲਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਟਿਆਲਾ ਲਈ ਭੇਜ ਦਿੱਤਾ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


author

Gurminder Singh

Content Editor

Related News