ਪਲਾਸਟਿਕ ਕੈਰੀ ਬੈਗ ਬਣਾਉਣ ਵਾਲੀ ਨਾਜਾਇਜ਼ ਯੂਨਿਟ ਦਾ ਪਰਦਾਫਾਸ਼, 200 ਕਿੱਲੋ ਪਾਬੰਦੀਸ਼ੁਦਾ ਲਿਫਾਫੇ ਬਰਾਮਦ
Saturday, Dec 16, 2023 - 02:32 AM (IST)
ਚੰਡੀਗੜ੍ਹ (ਰਾਏ) : ਵਧ ਰਹੇ ਪ੍ਰਦੂਸ਼ਣ ਕਾਰਨ ਪੰਜਾਬ 'ਚ ਪ੍ਰਸ਼ਾਸਨ ਸਖ਼ਤੀ ਨਾਲ ਕਦਮ ਚੁੱਕ ਰਿਹਾ ਹੈ। ਤਾਜ਼ਾ ਮਾਮਲਾ ਹੈ ਡੇਰਾਬੱਸੀ ਦਾ, ਜਿੱਥੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਡੇਰਾਬੱਸੀ ਸਬ-ਡਵੀਜ਼ਨ ਵਿਚ ਪਲਾਸਟਿਕ ਕੈਰੀ ਬੈਗ ਬਣਾਉਣ ਵਾਲੇ ਨਾਜਾਇਜ਼ ਯੂਨਿਟ ਦਾ ਪਰਦਾਫ਼ਾਸ਼ ਕੀਤਾ ਹੈ। ਅਰਸ਼ਦੀਪ ਸਿੰਘ ਐੱਸ.ਡੀ.ਓ. ਬੋਰਡ ਨੇ ਕਿਹਾ ਕਿ 200 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਵਾਤਾਵਰਣ ਇੰਜੀਨੀਅਰ ਗੁਰਸ਼ਰਨ ਦਾਸ ਨੇ ਦੱਸਿਆ ਕਿ ਟੀਮ ਨੂੰ ਨਿਰੀਖਣ ਦੌਰਾਨ ਡੇਰਾਬੱਸੀ ਦੇ ਭਗਵਾਨਪੁਰ ਵਿਚ ਨਾਜਾਇਜ਼ ਕਾਰਖਾਨਾ ਮਿਲਿਆ ਸੀ, ਜਿਥੇ ਪਲਾਸਟਿਕ ਕੈਰੀ ਬੈਗ ਬਣਾਏ ਜਾ ਰਹੇ ਸਨ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8