ਮਗਨਰੇਗਾ ਮਜ਼ਦੂਰ ਬੀਬੀ ਨੂੰ ਪਿਟਬੁੱਲ ਕੁੱਤੇ ਨੇ ਵੱਢਿਆ, ਲੱਗੇ 25 ਟਾਂਕੇ
Wednesday, Jan 27, 2021 - 05:07 PM (IST)
ਮੋਗਾ (ਵਿਪਨ)- ਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਗਨਰੇਗਾ ’ਚ ਕੰਮ ਕਰਦੀ ਮਜ਼ਦੂਰ ਬੀਬੀ ਪਰਮਜੀਤ ਕੌਰ ਨੂੰ ਇਕ ਪਿੱਟਬੁੱਲ ਕੁੱਤੇ ਨੇ ਵੱਢ ਦਿੱਤਾ। ਉਕਤ ਔਰਤ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਬਜ਼ੁਰਗ ਬੀਬੀ ਦੇ ਲੜਕੇ ਜਗਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਮਾਤਾ ਮਗਨਰੇਗਾ ਯੋਜਨਾ ਅਧੀਨ ਪਿੰਡ ਵਿਚ ਕੰਮ ਕਰ ਰਹੀ ਸੀ ਕਿ ਨੇੜੇ ਹੀ ਇਕ ਵਿਅਕਤੀ ਪਿਟਬੁੱਲ ਕੁੱਤਾ ਘੁਮਾ ਰਿਹਾ ਸੀ। ਮਗਨਰੇਗਾ ਮਜ਼ਦੂਰ ਬੀਬੀ ਵੱਲੋਂ ਵਿਅਕਤੀ ਨੂੰ ਕੁੱਤਾ ਦੂਰ ਲਿਜਾਣ ਵੀ ਕਿਹਾ ਪਰ ਉਸ ਨੇ ਪ੍ਰਵਾਹ ਕੀਤੇ ਬਿਨ੍ਹਾਂ ਕੁੱਤੇ ਦੇ ਗਲ ਵਿਚ ਪਾਈ ਸੰਗਲੀ ਖੋਲ੍ਹ ਦਿੱਤੀ। ਇਸ ਪਿਟਬੁੱਲ ਕੁੱਤੇ ਨੇ ਅਚਾਨਕ ਹੀ ਬੀਬੀ ’ਤੇ ਧਾਵਾ ਬੋਲ ਦਿੱਤਾ ਅਤੇ ਉਸ ਦੀ ਲੱਤ ਪੂਰੀ ਤਰ੍ਹਾਂ ਨੋਚ ਖਾਧੀ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਈ।
ਜਖ਼ਮੀ ਹਾਲਤ ਵਿਚ ਉਸ ਨੂੰ ਸਮਰਾਲਾ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਜਾਰੀ ਹੈ। ਪੀੜਤ ਪਰਮਜੀਤ ਕੌਰ ਦੇ ਲੜਕੇ ਜਗਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਮਾਤਾ ਨੂੰ ਗੰਭੀਰ ਰੂਪ ਵਿਚ ਖ਼ਖ਼ਮੀ ਕਰਨ ਵਾਲੇ ਕੁੱਤੇ ਦੇ ਮਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਇਲਾਜ ਕਰ ਰਹੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਨੂੰ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਖਾਧਾ, ਜਿਸ ਕਾਰਨ ਉਸ ਦੀ ਲੱਤ ’ਤੇ 25 ਟਾਂਕੇ ਲਗਾਉਣੇ ਪਏ ਅਤੇ ਖੂਨ ਦਾ ਵਹਾਅ ਜ਼ਿਆਦਾ ਹੋਣ ਗਿਆ। ਇਸ ਕਰਕੇ ਮਰੀਜ਼ ਨੂੰ ਖ਼ੂਨ ਵੀ ਚੜ੍ਹਾਉਣਾ ਪਿਆ। ਫਿਲਹਾਲ ਮਰੀਜ਼ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।