ਨਾਬਾਲਗ ਕੁੜੀਆਂ ਨੂੰ ਢਾਬੇ ’ਤੇ ਲਿਜਾ ਕੇ ਬਣਾਏ ਸਰੀਰਕ ਸਬੰਧ, ਪੁਲਸ ਨੇ 1 ਨੂੰ ਕੀਤਾ ਕਾਬੂ

Wednesday, Jul 10, 2024 - 03:11 AM (IST)

ਦੋਰਾਹਾ (ਵਿਨਾਇਕ)- ਦੋ ਨਾਬਾਲਿਗ ਲੜਕੀਆਂ ਨੂੰ ਢਾਬੇ ’ਤੇ ਲਿਜਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਦੇ ਦੋਸ਼ ਵਿਚ ਦੋਰਾਹਾ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਦੋਰਾਹਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਨ ਦੌਰਾਨ ਇਕ ਨਾਬਾਲਿਗਾ ਦੀ ਜਾਣ-ਪਛਾਣ ਮੁਲਜ਼ਮ ਦੁਪਿੰਦਰ ਸਿੰਘ ਉਰਫ਼ ਇੰਦਰ ਵਾਸੀ ਪਿੰਡ ਧਮੋਟ ਕਲਾਂ, ਥਾਣਾ ਪਾਇਲ ਹਾਲ ਵਾਸੀ ਦੋਰਾਹਾ ਨਾਲ ਹੋਈ ਸੀ। ਉਹ ਦੋਰਾਹਾ ਵਿਖੇ ਕਿਸੇ ਕੰਮ ਸਬੰਧੀ ਆਈ ਤਾਂ ਮੁਲਜ਼ਮ ਦੁਪਿੰਦਰ ਸਿੰਘ ਉਸ ਨੂੰ ਵਰਗਲਾ ਕੇ ਸਾਹਨੇਵਾਲ ਢਾਬੇ ਵਿਖੇ ਲੈ ਗਿਆ, ਜਿੱਥੇ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਏ।

ਥਾਣਾ ਦੋਰਾਹਾ ਪੁਲਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਸਲਾ ਘਰ 'ਚ ਬੰਦੂਕ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ, ਹੋਮਗਾਰਡ ਦੀ ਹੋ ਗਈ ਮੌਤ, 2 ਮਹੀਨੇ ਬਾਅਦ ਹੋਣਾ ਸੀ ਰਿਟਾਇਰ

ਦੂਜੇ ਮਾਮਲੇ ਵਿਚ ਪੀੜਤ ਲੜਕੀ ਦੀ ਮਾਂ ਨੇ ਦੋਰਾਹਾ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸ ਦੀ ਲੜਕੀ ਦੋਰਾਹਾ ਵਿਖੇ ਕੰਮ ਕਰਦੀ ਸੀ, ਜਿੱਥੇ ਮੁਲਜ਼ਮ ਕਪਿਲ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਡੇਹਲੋਂ ਰੋਡ, ਮਿੰਨੀ ਪਾਰਕ ਵਾਲੀ ਗਲੀ ਸਾਹਨੇਵਾਲ ਵੀ ਉਸ ਨਾਲ ਕੰਮ ਕਰਦਾ ਸੀ।

ਜਾਣ-ਪਛਾਣ ਹੋਣ ਕਾਰਨ ਮੁਲਜ਼ਮ ਨੇ 2 ਮਹੀਨੇ ਪਹਿਲਾਂ ਲੜਕੀ ਨੂੰ ਫੋਨ ਕਰ ਕੇ ਕਿਹਾ ਕਿ ਜੇਕਰ ਤੂੰ ਨੌਕਰੀ ’ਤੇ ਲੱਗਣਾ ਹੈ ਤਾਂ ਉਹ ਤੈਨੂੰ ਚੰਗੀ ਨੌਕਰੀ ’ਤੇ ਲਵਾ ਸਕਦਾ ਹੈ ਅਤੇ ਨੌਕਰੀ ਦਿਵਾਉਣ ਦੇ ਬਹਾਨੇ ਮੁਲਜ਼ਮ ਉਸ ਦੀ ਲੜਕੀ ਨੂੰ 3ਜੇ ਢਾਬੇ ’ਤੇ ਲੈ ਗਿਆ, ਜਿੱਥੇ ਮੁਲਜ਼ਮ ਨੇ ਉਸਦੀ ਲੜਕੀ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਏ। ਦੋਰਾਹਾ ਪੁਲਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵੇ ਕੇਸਾਂ ਦੀ ਜਾਂਚ ਮਹਿਲਾ ਥਾਣੇਦਾਰ ਰਾਜਵੰਤ ਕੌਰ ਕਰ ਰਹੇ ਹਨ।

ਇਹ ਵੀ ਪੜ੍ਹੋ- ਦੁਬਈ 'ਚ ਕੰਮ ਦਿਵਾਉਣ ਦੇ ਨਾਂ 'ਤੇ ਮਸਕਟ 'ਚ ਵੇਚ'ਤੀ ਮਾਂ-ਧੀ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News