ਘੜੂੰਆਂ ਦੇ PG ''ਚ ਕਾਲਜ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਨਰਸਿੰਗ ਦੀ ਵਿਦਿਆਰਥਣ ਸੀ ਮ੍ਰਿਤਕਾ

Tuesday, Jan 23, 2024 - 09:28 PM (IST)

ਖਰੜ (ਗਗਨਦੀਪ)- ਘੜੂੰਆਂ ਦੇ ਇਕ ਕਾਲਜ ਦੀ ਵਿਦਿਆਰਥਣ ਵਲੋਂ ਪੀ.ਜੀ. ਦੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਘੜੂੰਆਂ ਦੇ ਤਫਤੀਸ਼ੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘੜੂੰਆਂ ਸਥਿਤ ਧਨੋਆ ਪੀ.ਜੀ. ’ਚ ਕਿਰਾਏ ’ਤੇ ਰਹਿੰਦੀ ਇਕ 20 ਸਾਲਾ ਕੁੜੀ ਵਲੋਂ ਆਪਣੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਪਹੁੰਚ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ। 

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਖੁਸ਼ੀ ਉਮਰ 20 ਸਾਲ ਪੁੱਤਰੀ ਪ੍ਰਿੰਸ ਵਾਸੀ ਅੰਬਾਲਾ ਕੈਂਟ ਵਜੋਂ ਹੋਈ ਹੈ ਜੋ ਕਿ ਘੜੂੰਆਂ ਵਿਖੇ ਕਾਲਜ ’ਚ ਨਰਸਿੰਗ ਦੇ ਚੌਥੇ ਸਾਲ ਦੀ ਵਿਦਿਆਰਥਣ ਸੀ ਤੇ ਆਪਣੀਆਂ ਕੁਝ ਸਹੇਲੀਆਂ ਨਾਲ ਧਨੋਆ ਪੀ.ਜੀ. ਵਿਖੇ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਖੁਸ਼ੀ 21 ਜਨਵਰੀ ਨੂੰ ਆਪਣੇ ਘਰ ਅੰਬਾਲਾ ਤੋਂ ਵਾਪਸ ਆਈ ਸੀ, ਜਦਕਿ ਉਸ ਦੇ ਨਾਲ ਰਹਿੰਦੀਆਂ ਵਿਦਿਆਰਥਣਾਂ ਆਪਣੇ ਘਰ ਗਈਆਂ ਹੋਈਆਂ ਸਨ।

ਇਹ ਵੀ ਪੜ੍ਹੋ- 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ

ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਨਾਲ ਕਮਰੇ ਵਿਚ ਰਹਿੰਦੀਆਂ ਕੁੜੀਆਂ ਵਾਪਸ ਆਈਆਂ ਤਾਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਕਿਸੇ ਵੱਲੋਂ ਦਰਵਾਜਾ ਨਾ ਖੋਲਣ ’ਤੇ ਉਕਤ ਕੁੜੀਆਂ ਨੇ ਹੋਰ ਲੜਕੀਆਂ ਦੀ ਮਦਦ ਨਾਲ ਦਰਵਾਜ਼ੇ ਦੀ ਜਾਲੀ ਕੱਟ ਕੇ ਕਮਰੇ ਦੀ ਕੁੰਡੀ ਖੋਲ੍ਹੀ ਤਾਂ ਅੰਦਰ ਦੇਖਿਆ ਕਿ ਖੁਸ਼ੀ ਨੇ ਛੱਤ ਵਾਲੇ ਪੱਖੇ ਨੂੰ ਚੁੰਨੀ ਬੰਨ੍ਹ ਫਾਹਾ ਲਿਆ ਹੋਇਆ ਸੀ, ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਪੀ.ਜੀ. ਦੇ ਮਾਲਕ ਜੋ ਕਿ ਮੋਹਾਲੀ ਵਿਖੇ ਰਹਿੰਦੇ ਹਨ ਨੂੰ ਦਿੱਤੀ, ਜਿਨ੍ਹਾਂ ਇਸ ਦੀ ਸੂਚਨਾ ਘੜੂੰਆਂ ਪੁਲਸ ਨੂੰ ਦਿੱਤੀ। ਪੁਲਸ ਵਲੋਂ ਮ੍ਰਿਤਕ ਕੁੜੀ ਦੇ ਦਾਦਾ ਜਗਦੀਸ਼ ਲਾਲ ਦੇ ਬਿਆਨਾਂ ’ਤੇ ਸੀ.ਆਰ.ਪੀ.ਸੀ. ਦੀ ਧਾਰਾ-174 ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਦਸੂਹਾ 'ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News