ਨੌਵੀ ਕਲਾਸ ਦੀ ਵਿਦਿਆਰਥਣ ਨੇ ਪਾਣੀ ਦੀ ਟੈਂਕੀ ਤੋਂ ਮਾਰੀ ਛਾਲ

Thursday, Nov 14, 2024 - 05:30 PM (IST)

ਨੌਵੀ ਕਲਾਸ ਦੀ ਵਿਦਿਆਰਥਣ ਨੇ ਪਾਣੀ ਦੀ ਟੈਂਕੀ ਤੋਂ ਮਾਰੀ ਛਾਲ

ਨਵਾਂਸ਼ਹਿਰ (ਮਨੋਰੰਜਨ )- ਵੀਰਵਾਰ ਦੁਪਿਹਰ ਨੂੰ ਸਥਾਨਕ ਬਾਰਾਦਰੀ ਗਾਰਡਨ ਨੇੜੇ ਪਾਣੀ ਦੀ ਟੈਂਕੀ ਤੋਂ ਇਕ ਨੌਵੀ ਕਲਾਸ ਦੀ ਵਿਦਿਆਰਥਣ ਨੇ ਛਾਲ ਮਾਰ ਦਿੱਤੀ। ਜਿਸ ਦੇ ਚੱਲਦੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਸਕੂਲ ਵਿੱਚ ਪੜ੍ਹਦੀ 16 ਸਾਲ ਦੀ ਵਿਦਿਆਰਥਣ ਅਤੇ ਉਸ ਦੀਆਂ ਸਹੇਲੀਆਂ ਸਕੂਲ ਵਿੱਚ ਛੁੱਟੀ ਹੋਣ ਦੇ ਬਾਅਦ ਬਾਰਾਦਰੀ ਗਾਰਡਨ ਵਿੱਚ ਘੁੰਮਣ ਚਲੀਆਂ ਗਈਆਂ। ਇਸ ਵਿੱਚ ਜਦੋਂ ਬੱਚੀ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਿਤਾ ਸਕੂਲ ਤੋਂ ਹੁੰਦੇ ਹੋਏ ਬਾਰਾਦਰੀ ਗਾਰਡਨ ਪਹੁੰਚੇ ਤਾਂ ਬੱਚੀ ਨੇ ਆਪਣੇ ਪਿਤਾ ਨੂੰ ਵੇਖ ਲਿਆ। 

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ

ਦੱਸਿਆ ਜਾਂਦਾ ਹੈ ਕਿ ਡਰ ਕਾਰਨ ਬੱਚੀ ਨੇ ਅਜਿਹਾ ਕੰਮ ਕੀਤਾ। ਜਦਕਿ ਉਸ ਦੀਆਂ ਦੋ ਸਹੇਲੀਆਂ ਆਪਣੇ ਘਰ ਨੂੰ ਚਲੀਆਂ ਗਈਆਂ। ਟੈਂਕੀ ਕੋਲ ਢਾਬਾ ਚਲਾਉਣ ਵਾਲੇ ਚਸ਼ਮਦੀਨ ਬਿਸਮਿਲਾ ਨੇ ਦੱਸਿਆ ਕਿ ਜਿਵੇ ਹੀ ਕੁੜੀ ਨੇ ਆਪਣਾ ਸਕੂਲ ਦਾ ਬੈਗ ਥੱਲੇ ਰੱਖ ਕੇ ਟੈਂਕੀ ਦੀਆਂ ਪੌੜ੍ਹੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ ਇਸ 'ਤੇ ਉਨ੍ਹਾਂ ਤੁਰੰਤ ਆਪਣੇ ਬੇਟੇ ਨੂੰ ਪੌੜ੍ਹੀਆਂ ਚੜ੍ਹ ਕੇ ਕੁੜੀ ਨੂੰ ਫੜਨ ਨੂੰ ਕਿਹਾ। ਜਿਵੇ ਹੀ ਉਨ੍ਹਾਂ ਦਾ ਬੇਟਾ ਕੁੜੀ ਨੂੰ ਫੜਨ ਲਈ 'ਤੇ ਚੜ੍ਹਿਆ ਤਾਂ ਕੁੜੀ ਨੇ ਉਪਰੋਂ ਛਾਲ ਮਾਰ ਦਿੱਤੀ। ਕੁੜੀ ਥੱਲੇ ਡਿੱਗਦੀ ਹੋਈ ਤਾਰਾਂ 'ਤੇ ਅਟਕ ਗਈ। ਇਸ ਦੇ ਬਾਅਦ ਉਹ ਥੱਲੇ ਡਿੱਗ ਗਈ। ਥੱਲੇ ਮਿੱਟੀ ਹੋਣ ਕਾਰਨ ਉਸ ਦੇ ਸਿਰ 'ਤੇ ਸੱਟ ਨਹੀਂ ਲੱਗੀ ਪਰ ਉਸ ਦੀ ਲੱਤ ਟੁੱਟ ਗਈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਰਾਜ ਕੁਮਾਰ ਅਤੇ ਐੱਸ. ਐੱਚ. ਓ. ਸਿਟੀ ਮਹਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਤਫ਼ਤੀਸ਼ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News