Best Hotel Jalandhar:ਜਲੰਧਰ ਨੂੰ ਸੀ ਵੱਡੇ ਹੋਟਲ ਦੀ ਲੋੜ, ''PARK PLAZA'' ਨੇ ਪੂਰੀ ਕੀਤੀ

Monday, Nov 25, 2024 - 06:07 PM (IST)

ਨਵੀਂ ਦਿੱਲੀ/ਜਲੰਧਰ-  ਜਲੰਧਰ 'ਚ ਨਵਾਂ ਬਣਿਆ ਹੋਟਲ ਪਾਰਕ (Park Plaza) ਪਲਾਜ਼ਾ ਸ਼ਹਿਰ ਦਾ ਸਭ ਤੋਂ ਵੱਡਾ ਹੋਟਲ ਹੈ। ਇਸ ਹੋਟਲ ਦੇ ਸੰਚਾਲਨ ਲਈ 'ਪੰਜਾਬ ਕੇਸਰੀ ਗਰੁੱਪ' (Punjab Kesari Group, Jalandhar) ਨੇ ਸਰੋਵਰ ਗਰੁੱਪ ਆਫ਼ ਹੋਟਲਜ਼ ਐਂਡ ਰਿਜ਼ਾਰਟਸ (Sarovar Group of Hotels and Resorts) ਦੇ ਨਾਲ ਕਰਾਰ ਕੀਤਾ ਹੈ। ਸਰੋਵਰ ਹੋਟਲ ਸਮੂਹ ਦੇਸ਼-ਵਿਦੇਸ਼ 'ਚ 126 ਹੋਟਲਾਂ ਦਾ ਸੰਚਾਲਨ ਕਰ ਰਿਹਾ ਹੈ।

ਸਮੂਹ ਦੇ ਪ੍ਰਬੰਧ ਨਿਰਦੇਸ਼ਕ ਅਜੇ ਬਕਾਇਆ ਨਾਲ ਪੰਜਾਬ ਕੇਸਰੀ (ਜਲੰਧਰ), ਨਵੋਦਿਆ ਟਾਈਮਜ਼, 'ਜਗ ਬਾਣੀ' ਅਤੇ ਹਿੰਦ ਸਮਾਚਾਰ ਲਈ ਆਸ਼ੂਤੋਸ਼ ਤ੍ਰਿਪਾਠੀ ਨੇ ਹੋਟਲ ਉਦਯੋਗ 'ਤੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-

ਸਵਾਲ : ਭਾਰਤ 'ਚ ਹੋਟਲ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ। ਮੀਡੀਅਮ ਸੈਕਟਰ ਦੀ ਹੋਟਲ ਇੰਡਸਟਰੀ ਨੂੰ ਮੋਬਾਇਲ ਐਪਸ ਅਤੇ ਇੰਟਰਨੈੱਟ ਦੇ ਮਾਧਿਅਮ ਨਾਲ ਕਾਫ਼ੀ ਉਤਸ਼ਾਹ ਮਿਲ ਰਿਹਾ ਹੈ। ਇਸ ਖੇਤਰ 'ਚ ਤੁਸੀਂ ਵੀ ਕਾਫ਼ੀ ਹੇਠਾਂ ਤੋਂ ਸ਼ੁਰੂ ਕਰਕੇ ਸਫ਼ਲਤਾ ਦੀਆਂ ਉਚਾਈਆਂ ਛੂਹੀਆਂ। ਤੁਹਾਡਾ ਸਕਸੈੱਸ ਮੰਤਰ ਕੀ ਹੈ?

ਜਵਾਬ : ਅਸੀਂ ਇਸ ਹੋਟਲ ਉਦਯੋਗ 'ਚ ਕਰੀਬ 30 ਸਾਲ ਤੋਂ ਸੇਵਾ ਦੇ ਰਹੇ ਹਾਂ, ਸਰੋਵਰ ਗਰੁੱਪ ਦੇ ਨਾਮ ਤੋਂ। ਸਾਡੀ ਮੈਨਜਮੈਂਟ ਕੰਪਨੀ ਹੈ। ਅਸੀਂ ਸਰਵਿਸਿਜ਼ ਮੁਹੱਈਆ ਕਰਵਾਉਂਦੇ ਹਾਂ। ਅਸੀਂ ਇਹ ਕਦੇ ਨਹੀਂ ਭੁੱਲਦੇ ਕਿ ਜਿਸ ਪਾਰਟੀ ਨੇ ਪੈਸਾ ਲਾਇਆ ਹੈ, ਉਸ ਨੂੰ ਪੈਸਾ ਆਉਣਾ ਵੀ ਚਾਹੀਦਾ ਹੈ। ਜੇਕਰ ਹੋਟਲ ਬਣਾਉਣ ਵਾਲੀ ਪਾਰਟੀ ਨੂੰ ਕੋਈ ਤਕਲੀਫ਼ ਹੈ ਤਾਂ ਉਸ ਨੂੰ ਸਮਝਣਾ ਚਾਹੀਦਾ ਹੈ। ਇਸੇ ਮੰਤਰ ਦੇ ਕਾਰਨ ਅਸੀਂ 30 ਸਾਲ 'ਚ ਇਕ ਹੋਟਲ ਤੋਂ 126 ਹੋਟਲਾਂ ਤੱਕ ਪਹੁੰਚ ਗਏ ਹਾਂ। ਸਾਡੀ ਕੰਪਨੀ ਨੂੰ ਅਨਿਲ ਮਧੋਕ ਨੇ ਸ਼ੁਰੂ ਕੀਤਾ ਸੀ। ਅਸੀਂ ਬਿਜ਼ਨੈੱਸ ਲਿਆਉਣ ਲਈ ਕੰਮ ਕਰਦੇ ਹਾਂ। 16 ਸੇਲ ਦਫ਼ਤਰ ਪੂਰੇ ਦੇਸ਼ 'ਚ ਹਨ। ਇਸ ਦਫ਼ਤਰ 'ਚ ਕੰਮ ਕਰਨ ਵਾਲੇ ਘਰ-ਘਰ ਜਾ ਕੇ ਕਰੀਬ 25 ਫ਼ੀਸਦੀ ਬਿਜ਼ਨੈੱਸ ਲਿਆਉਂਦੇ ਹਨ। ਅਸੀਂ ਸ਼ੁਰੂ ਤੋਂ ਹੀ ਤਜ਼ੁਰਬੇਕਾਰ ਮੈਨੇਜਰਾਂ ਨੂੰ ਨਾਲ ਰੱਖਿਆ ਹੈ। ਸਾਡੀ ਬੈਕਅਪ ਟੀਮ ਕਾਫ਼ੀ ਮਜ਼ਬੂਤ ਹੈ। ਕਿਸੇ ਵੀ ਵੱਡੀ ਕੰਪਨੀ ਨਾਲ ਉਸ ਦਾ ਮੁਕਾਬਲਾ ਕਰ ਸਕਦੇ ਹਾਂ। ਇਸ ਦੇ ਨਾਲ ਪੁਰਾਣੇ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਦੇ ਹਾਂ। ਕਿਸੇ ਦੇ ਆਫ਼ਰ 'ਤੇ ਅਸੀਂ ਪੁਰਾਣੇ ਹਿੱਸੇਦਾਰਾਂ ਨੂੰ ਛੱਡਦੇ ਨਹੀਂ। ਇਹ ਸਾਡਾ ਨਿਯਮ ਹੈ। ਇਸ ਦਾ ਨਤੀਜਾ ਹੈ ਕਿ ਸਾਡੇ ਰਿਸ਼ਤੇ ਅਤੇ ਹਿੱਸੇਦਾਰੀ ਕਈ ਹੋਟਲ ਮਾਲਕਾਂ ਨਾਲ 20-20 ਸਾਲਾਂ ਤੋਂ ਹੈ। ਇਸੇ ਲਈ ਤਾਂ ਇਕ ਹੋਟਲ ਤੋਂ 4-4 ਹੋਟਲਾਂ ਦੇ ਪ੍ਰਬੰਧਨ ਦਾ ਕਰਾਰ ਇਕ ਹੀ ਹੋਟਲ ਮਾਲਕ ਨਾਲ ਹੋਇਆ ਹੈ।

ਸਵਾਲ : ਭਾਰਤ 'ਚ 'ਅਤਿਥੀ ਦੇਵੋ ਭਵ:' ਦੀ ਪਰੰਪਰਾ ਹੈ। ਤੁਸੀਂ ਹੋਟਲ ਉਦਯੋਗ 'ਚ ਇਸ ਭਾਵਨਾ ਨੂੰ ਕਿਸ ਤਰ੍ਹਾਂ ਸਮਝਦੇ ਹੋ?

ਜਵਾਬ : ਮੈਂ ਹੋਟਲ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਨੂੰ ਇਕ ਹੀ ਗੱਲ ਕਹਿੰਦਾ ਹਾਂ। ਹੋਟਲ ਤੁਹਾਡਾ ਘਰ ਹੈ ਅਤੇ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਤਾਂ ਉਸ ਦੀ ਸੇਵਾ ਮਨ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਖ਼ੁਸ਼ੀ-ਖ਼ੁਸ਼ੀ ਵਿਦਾਈ ਲੈ ਸਕੇ। ਸ਼ਾਪਿੰਗ ਹੋਵੇ, ਟਰਾਂਪੋਰਟੇਸ਼ਨ ਹੋਵੇ, ਪਲੇਨ-ਟਰੇਨ ਦੀ ਟਿਕਟ ਦੀ ਬੁਕਿੰਗ ਹੋਵੇ ਜਾਂ ਕੋਈ ਵੀ ਲੋੜ, ਅਸੀਂ ਮਹਿਮਾਨ ਨੂੰ ਪੁੱਛਦੇ ਹਾਂ ਕਿ ਤੁਹਾਡੇ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ।

ਸਵਾਲ : ਤੁਸੀਂ ਆਈ. ਪੀ. ਐੱਸ. ਬਣਨਾ ਚਾਹੁੰਦੇ ਸੀ। ਹੋਟਲ ਉਦਯੋਗ ਨਾਲ ਕਿਵੇਂ ਜੁੜੇ?

ਜਵਾਬ : ਕਹਿੰਦੇ ਹਨ ਕਿ ਮੁਕੱਦਰ ਵੱਡੀ ਚੀਜ਼ ਹੈ। ਮੇਰੇ ਨਾਲ ਕੁਝ ਅਜਿਹਾ ਹੀ ਹੈ। ਮੈਂ ਜਲੰਧਰ 'ਚ ਹੀ ਮੈਡੀਕਲ ਪ੍ਰਤੀਨਿਧੀ ਸੀ। 1977 'ਚ ਇਕ ਦਿਨ ਹੋਟਲ ਓਬਰਾਏ 'ਚ ਨੌਕਰੀ ਦਾ ਇਸ਼ਤਿਹਾਰ ਛਪਿਆ। ਮੈਂ ਅਪਲਾਈ ਕੀਤਾ ਅਤੇ ਬਸ ਫਿਰ ਹੋਟਲ ਉਦਯੋਗ 'ਚ ਮੇਰੀ ਸ਼ੁਰੂਆਤ ਹੋ ਗਈ। ਮੈਂ ਇਕ ਐਕਸੀਡੈਂਟਲ ਹੋਟੇਲੀਅਰ ਹਾਂ।

ਸਵਾਲ : ਹੋਟਲ ਉਦਯੋਗ ਦੀਆਂ ਚੁਣੌਤੀਆਂ ਕੀ ਹਨ?

ਜਵਾਬ : ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੋਟਲ ਉਦਯੋਗ ਨੂੰ ਇਨਫ੍ਰਾਸਟਰੱਕਚਰ ਸੈਕਟਰ 'ਚ ਲੈ ਕੇ ਜਾਇਆ ਜਾਵੇ। ਇਸ ਨਾਲ ਵੱਡਾ ਨਿਵੇਸ਼ ਮਿਲੇਗਾ। ਭਾਰਤ 'ਚ ਤੇਜ਼ੀ ਨਾਲ ਹਾਈਵੇਅ ਬਣ ਰਹੇ ਹਨ। ਉੱਥੇ ਹੋਟਲ ਬਣਾ ਸਕਦੇ ਹਾਂ। ਵੱਡੇ-ਵੱਡੇ ਈਵੈਂਟ ਜਦੋਂ ਹੁੰਦੇ ਹਨ ਤਾਂ ਭਾਰਤ 'ਚ ਬ੍ਰਾਂਡਿਡ ਕਮਰਿਆਂ ਦੀ ਕਮੀ ਹੋ ਜਾਂਦੀ ਹੈ।

ਸਵਾਲ- ਹੋਟਲ ਉਦਯੋਗ ਦੀਆਂ ਚੁਣੌਤੀਆਂ ਕੀ ਹਨ?

ਜਵਾਬ- ਅਸੀਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਹੋਟਲ ਉਦਯੋਗ ਨੂੰ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸ਼ਾਮਲ ਕੀਤਾ ਜਾਵੇ। ਇਸ ਨਾਲ ਭਾਰੀ ਨਿਵੇਸ਼ ਆਵੇਗਾ। ਭਾਰਤ ਵਿੱਚ ਤੇਜ਼ੀ ਨਾਲ ਹਾਈਵੇਅ ਬਣ ਰਹੇ ਹਨ, ਉੱਥੇ ਹੋਟਲ ਬਣਾਏ ਜਾ ਸਕਦੇ ਹਨ। ਜਦੋਂ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਭਾਰਤ ਵਿੱਚ ਬ੍ਰਾਂਡੇਡ ਕਮਰਿਆਂ ਦੀ ਘਾਟ ਹੁੰਦੀ ਹੈ।

ਸਵਾਲ- ਤੁਸੀਂ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਕੰਮ ਕਰ ਰਹੇ ਹੋ, ਤੁਹਾਨੂੰ ਕੀ ਫਰਕ ਲੱਗਦਾ ਹੈ?

ਜਵਾਬ- ਸਰੋਵਰ ਹੋਟਲ ਗਰੁੱਪ ਕਈ ਦੇਸ਼ਾਂ ਵਿੱਚ ਹੋਟਲ ਚਲਾ ਰਿਹਾ ਹੈ। ਅਫ਼ਰੀਕਾ ਵਿੱਚ ਤਿੰਨ ਹੋਟਲ ਚਲਾ ਰਹੇ ਹਨ। ਅਸੀਂ ਪਹਿਲਾ ਹੋਟਲ ਨੇਪਾਲ ਵਿਚ ਖੋਲ੍ਹਿਆ ਸੀ ਅਤੇ ਉੱਥੇ ਹੋਰ ਹੋਟਲ ਖੋਲ੍ਹੇ ਜਾ ਰਹੇ ਹਨ। ਮਿਡਲ-ਈਸਟ ਵਿਚ ਅਜੇ ਅਸੀਂ ਕੰਮ ਕਰਨਾ ਹੈ। 

ਸਵਾਲ- ਪਾਰਕ ਪਲਾਜ਼ਾ ਜਲੰਧਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ? ਮੇਨ ਫੋਕਸ ਕਿਹੜੀਆਂ ਗੱਲਾਂ 'ਤੇ ਹੈ ? 

ਜਵਾਬ- ਪੰਜਾਬ ਵਿਚ ਉਹੀ ਹੋਟਲ ਸਫ਼ਲ ਹੋ ਸਕਦਾ ਹੈ, ਜਿਸ ਵਿਚ ਕਮਰੇ ਭਾਵੇਂ ਜ਼ਿਆਦਾ ਨਾ ਹੋਣ, ਉਸ ਦਾ ਬੈਂਕੁਏਟ ਹਾਵ-ਲਾਨ ਹਜ਼ਾਰ ਆਦਮੀ ਦੀ ਸਮਰੱਥਾ ਵਾਲਾ ਹੋਣਾ ਚਾਹੀਦਾ ਹੈ। ਜਲੰਧਰ ਪਾਰਕ ਪਲਾਜ਼ਾ ਹੋਟਲ ਅਜਿਹਾ ਹੀ ਹੈ। ਪੰਜਾਬ ਦੀ ਸੰਸਕ੍ਰਿਤੀ ਵਿਚ ਵਿਆਹ ਵਿਚ ਲੋਕ ਆਪਣੇ ਸ਼ਹਿਰ-ਪਿੰਡ ਦੇ ਲੋਕਾਂ ਨੂੰ ਬੁਲਾਉਂਦੇ ਹਨ। ਇਸ ਦੇ ਨਾਲ ਹੀ ਵਿਦੇਸ਼ ਵਰਗੇ ਯੂਕੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਲੋਕ ਆਉਂਦੇ ਹਨ। ਵਿਆਹ ਵਿਚ ਜਾਂ ਫਿਰ ਕਿਸੇ ਹੋਰ ਮੌਕੇ ਉਤੇ। ਇਹ ਲੋਕ ਜਦੋਂ ਪੰਜਾਬ ਆਉਂਦੇ ਹਨ ਤਾਂ ਫਿਰ ਕਿਸੇ ਉਸੇ ਸਟੈਂਡਰਡ ਦਾ ਰਹਿਣ-ਸਹਿਣ ਚਾਹੀਦਾ ਹੁੰਦਾ ਹੈ, ਜਿਵੇਂ ਵਿਦੇਸ਼ਾਂ ਵਿਚ ਹੈ। ਅਜਿਹੇ ਵਿਚ  ਜਲੰਧਰ ਪਾਰਕ ਪਲਾਜ਼ਾ ਉਨ੍ਹਾਂ ਦਾ ਸਾਥੀ ਬਣੇਗਾ। 
ਵਧੀਆ ਰੈਸਟੋਰੈਂਟ ਅਤੇ ਵਧੀਆ ਬਾਰ ਖ਼ਾਸ ਧਿਆਨ ਦੇ ਕੇ ਤਿਆਰ ਕੀਤਾ ਗਿਆ ਹੈ। ਫਾਈਵ ਸਟਾਰ ਦੀਆਂ ਸਾਰੀਆਂ ਸਹੂਲਤਾਂ ਜਿਮ, ਸਪਾ, ਮੀਟਿੰਗ ਰੂਮ, ਕਾਨਫ਼ਰੰਸ ਹਾਲ ਆਦਿ ਉਪਲੱਬਧ ਹੈ।ਖਾਣੇ ਵਿਚ  ਪੰਜਾਬੀਅਤ ਹੋਣੀ ਜ਼ਰੂਰੀ ਹੈ। ਲੋਕਲ ਟੇਸਟ ਅਤੇ ਫਲੇਵਰ ਨੂੰ ਪਕਵਾਂਨਾਂ ਵਿਚ ਲੈ ਕੇ ਆਉਣ 'ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਹੈ। 
ਖਾਣਾ ਹਿੰਦੁਸਤਾਨੀ ਹੋਵੇ, ਚਾਈਨਜ਼ ਹੋਵੇ ਜਾਂ ਫਿਰ ਇਟੈਲੀਅਨ, ਲੋਕ ਜੋ ਸੁਆਦ ਚਾਹੁੰਦੇ ਹਨ, ਉਸ 'ਤੇ ਸਾਡਾ ਮੇਨ ਫੋਕਸ ਹੁੰਦਾ ਹੈ। ਇਸ ਦੇ ਨਾਲ ਹੀ ਪਕਵਾਨਾਂ ਦੀ ਸਜਾਵਟ ਅਤੇ ਉਸ ਨੂੰ ਪੇਸ਼ ਕਰਨ 'ਤੇ ਸਾਡਾ ਵਿਸ਼ੇਸ਼ ਧਿਆਨ ਹੋਵੇਗਾ ਕਿਉਂਕਿ ਲੋਕ ਪਕਵਾਨਾਂ ਦੀ ਫੋਟੋ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਸਾਡੀ ਪੂਰੀ ਟੀਮ ਹੈ,  ਸਾਰੇ ਮਿਲ ਕੇ ਅੰਤਰਰਾਸ਼ਟਰੀ ਪੱਧਰ ਦੀ ਗੁਣਵੱਤਾ ਨੂੰ ਪੇਸ਼ ਕਰਦੇ ਹਨ। ਹੋਟਲ ਵਿਚ ਕਮਰੇ ਵਧੀਆ ਹਨ, ਨਵੀਂ ਤਕਨੀਕ ਨਾਲ ਸੇਵਾਵਾਂ ਚਲਾਈਆਂ ਗਈਆਂ ਹਨ। 

ਮਾਡਰਨ ਫੈਸਿਲਿਟੀ ਦੇ ਨਾਲ ਕਲੀਸਕਲ ਫੀਲ: ਰਾਜੇਸ਼ ਰੰਜਨ
ਰਾਜੇਸ਼ ਰੰਜਨ ਸੀਨੀਅਰ ਵੀਪੀ, ਡਿਜ਼ਾਇਨ ਐਂਡ ਡਿਵੈਲਪਮੈਂਟ, ਸਰੋਵਰ ਗਰੁੱਪ ਨਾਲ ਗੱਲਬਾਤ ਦੇ ਕੁਝ ਅੰਸ਼
 
ਸਵਾਲ- ਪਾਰਕ ਪਲਾਜ਼ਾ, ਜਲੰਧਰ ਨੂੰ ਤਿਆਰ ਕਰਨ ਵਿੱਚ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ ? 

ਜਵਾਬ- ਅਸੀਂ ਆਧੁਨਿਕਤਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਕਲਾਸੀਕਲ ਫੀਲ ਨੂੰ ਬਰਕਰਾਰ ਰੱਖਿਆ ਹੈ। ਪਬਲਿਕ ਏਰੀਆ ਦੀ ਗੱਲ ਹੋਵੇ ਜਾਂ ਕਾਫ਼ੀ ਸ਼ਾਪ ਦੀ। ਪਬ ਹੋਵੇ ਜਾਂ ਫਿਰ ਬੈਂਕੁਏਟ ਹਾਲ, ਰਿਸੈਪਸ਼ਨ ਹੋਵੇ ਜਾਂ ਫਿਰ ਗੈਸਟ ਰੂਮ। ਸਾਰੀਆਂ ਜਗ੍ਹਾਂ 'ਤੇ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਮਾਡਰਨ ਲੁੱਕ, ਆਧੁਨਿਕ ਸੁਵਿਧਾਵਾਂ ਦੇ ਨਾਲ ਪਰੰਪਰਾ ਦੀ ਖ਼ੂਬਸੂਰਤੀ ਬਣੀ ਰਹੇ। ਦਿੱਲੀ ਦੇ ਇੰਟੀਰੀਅਰ ਡੈਕੋਰੇਟਰ ਸਰਬਜੀਤ ਸਿੰਘ ਨੇ ਹੋਟਲ ਨੂੰ ਸਜਾਇਆ ਹੈ। 

ਸਵਾਲ- ਪੰਜਾਬ ਦਾ ਸੱਭਿਆਚਾਰ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ, ਇਸ 'ਤੇ ਕਿਸ ਤਰ੍ਹਾਂ ਨਾਲ ਕੰਮ ਕੀਤਾ ਗਿਆ ਹੈ ? 

ਜਵਾਬ- ਪੰਜਾਬ ਦੀ ਖ਼ੂਬਸੂਰਤੀ, ਪੰਜਾਬ ਦੇ ਸੱਭਿਆਚਾਰ ਦਾ ਹੋਟਲ ਨੂੰ ਤਿਆਰ ਕਰਨ ਵਿਚ ਪੂਰਾ ਧਿਆਨ ਰੱਖਿਆ ਗਿਆ ਹੈ। ਕਾਰਪੇਟ ਤੋਂ ਲੈ ਕੇ ਆਰਟ ਵਰਕ ਤੱਕ ਸਾਰਿਆਂ ਵਿਚ ਕੁਝ ਖ਼ਾਸ ਅੰਦਾਜ਼ ਵਿਖਾਈ ਦੇਵੇਗਾ। ਕਾਰੀਡੋਰ ਹੋਵੇ ਜਾਂ ਫਿਕ ਗੈਸਟ ਰੂਮ, ਹਰ ਪਾਸੇ ਸੁਕੂਨ ਦੇ ਵਾਲੀ ਵਧੀਆ ਸਜਾਵਟ ਕੀਤੀ ਗਈ ਹੈ।
 
ਸਵਾਲ- ਪੰਜਾਬ ਵਿਚ ਐੱਨ.ਆਰ.ਆਈ. ਵੱਡੀ ਗਿਣਤੀ ਵਿੱਚ ਆਉਂਦੇ ਹਨ, ਉਨ੍ਹਾਂ ਲਈ ਕੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ?

ਜਵਾਬ: NRI ਮਹਿਮਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਈਵ ਸਟਾਰ ਦੀਆਂ ਸਾਰੀਆਂ ਸਹੂਲਤਾਂ ਹੋਟਲ ਵਿਚ ਉਪਲੱਬਧ ਹਨ। ਫਾਈਵ ਸਟਾਰ ਦਾ ਪੂਰਾ ਅਹਿਸਾਸ ਹੋਵੇ, ਇਸ ਦੇ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਚੰਗਾ ਖਾਣਾ ਭਾਵੇਂ ਉਹ ਹਿੰਦੁਸਤਾਨੀ ਹੋਵੇ ਜਾਂ ਚਾਈਨੀਜ਼, ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਮੀਟਿੰਗ ਹਾਲ, ਕਾਨਫ਼ਰੰਸ ਰੂਮ ਵਰਗੀਆਂ ਸਹੂਲਤਾਂ ਵਿੱਚ ਆਧੁਨਿਕਤਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਮਹਿਮਾਨਾਂ ਦੇ ਆਨੰਦ ਲਈ ਸਵੀਮਿੰਗ ਪੂਲ, ਸਪਾ, ਜਿੰਮ ਆਦਿ ਨੂੰ ਸ਼ਾਨਦਾਰ ਢੰਗ ਨਾਲ ਤਿਆਰ ਕੀਤਾ ਗਿਆ ਹੈ।

ਸਮਾਜਿਕ ਜ਼ਿੰਮੇਵਾਰੀ ਵੀ ਨਿਭਾਏਗਾ ਹੋਟਲ  : ਰਾਹੁਲ ਸ਼ਰਮਾ

ਰਾਹੁਲ ਸ਼ਰਮਾ, ਜਨਰਲ ਮੈਨੇਜਰ, ਪਾਰਕ ਪਲਾਜ਼ਾ, ਜਲੰਧਰ ਨਾਲ ਹੋਈ ਗੱਲਬਾਤ ਦੇ ਅੰਸ਼

ਸਵਾਲ- ਹੋਟਲ 'ਚ ਦੇਸ਼-ਵਿਦੇਸ਼ ਤੋਂ ਮਹਿਮਾਨ ਆਉਣਗੇ, ਉਨ੍ਹਾਂ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ?

ਜਵਾਬ- ਸਾਡੀ ਕੋਸ਼ਿਸ਼ ਹੈ ਕਿ ਪਾਰਕ ਪਲਾਜ਼ਾ, ਜਲੰਧਰ ਨੂੰ ਖਾਸ ਤੌਰ 'ਤੇ ਆਪਣੇ ਸ਼ਾਨਦਾਰ ਸਵਾਦ ਲਈ ਜਾਣਿਆ ਜਾਵੇ। ਅਸੀਂ ਸਾਰੇ ਦਿਨ ਦੇ ਖਾਣੇ ਵਿੱਚ ਸੁਆਦੀ ਪਕਵਾਨਾਂ ਪਰੋਸਾਗੇ। ਜਿਯੋਫ੍ਰੇਜ ਪੱਬ ਨੂੰ ਸ਼ਾਨਦਾਰ ਢੰਗ ਨਾਲ ਤਿਆਰ ਕੀਤਾ ਗਿਆ ਹੈ। ਚੀਨੀ ਰੈਸਟੋਰੈਂਟ 'ਦਿ ਓਰੀਐਂਟਲ ਬਲੌਸਮ' ਵਿੱਚ ਅਸੀਂ ਇੱਕ ਵਧੀਆ ਪਕਵਾਨ ਪਰੋਸਾਂਗੇ ਅਤੇ ਮਹਿਮਾਨ ਨੂੰ ਅੰਤਰਰਾਸ਼ਟਰੀ ਮਿਆਰਾਂ ਦਾ ਆਨੰਦ ਮਿਲੇਗਾ।

ਸਵਾਲ- ਪੰਜਾਬ ਵਿਆਹਾਂ ਅਤੇ ਤਿਉਹਾਰਾਂ ਲਈ ਮਸ਼ਹੂਰ ਹੈ, ਇਸ ਨੂੰ ਧਿਆਨ ਵਿਚ ਰੱਖ ਕੇ ਕੀ ਖਾਸ ਹੈ?

ਜਵਾਬ- ਪੰਜਾਬ ਦੇ ਵਿਆਹ ਦੁਨੀਆ ਭਰ ਵਿੱਚ ਮਸ਼ਹੂਰ ਹਨ। ਅਸੀਂ ਇੱਕ ਸ਼ਾਨਦਾਰ ਅਤੇ ਵਿਸ਼ਾਲ ਬੈਂਕੁਏਟ ਹਾਲ ਬਣਾਇਆ ਹੈ। ਪ੍ਰੀ ਵੈਡਿੰਗ ਹੋਵੇ ਜਾਂ ਪੋਸਟ ਵੈਡਿੰਗ ਹਰ ਕਿਸਮ ਦੇ ਜਸ਼ਨ ਲਈ ਸਭ ਤੋਂ ਵਧੀਆ ਵਿਕਲਪ ਹੈ। ਹੋਟਲ ਵਿਚ ਸਵਾਗਤ ਤੋਂ ਲੈ ਕੇ ਰੂਮ ਸਰਵਿਸ ਤੱਕ ਸੇਵਾਵਾਂ ਮਹਿਮਾਨਾਂ ਨੂੰ ਪ੍ਰਭਾਵਿਤ ਕਰਨਗੀਆਂ ਤਾਂ ਜੋ ਉਹ ਖੁਸ਼ ਹੋ ਕੇ ਹੋਟਲ ਵਿਚ ਰਹਿਣ ਅਤੇ ਖੁਸ਼ ਹੋ ਕੇ ਜਾਣ, ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਸਵਾਲ: ਹੋਟਲ ਵਿਚ ਸਾਰੀਆਂ ਆਧੁਨਿਕ ਸੁਵਿਧਾਵਾਂ ਹੋਣ ਤੋਂ ਇਲਾਵਾ ਕੁਝ ਅਜਿਹਾ ਜੋ ਬਾਕੀਆਂ ਤੋਂ ਵੱਖਰਾ ਹੋਵੇ?

ਜਵਾਬ- ਪਾਰਕ ਪਲਾਜ਼ਾ ਜਲੰਧਰ ਵੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵੱਲ ਪੂਰਾ ਧਿਆਨ ਦੇ ਰਿਹਾ ਹੈ। ਹੋਟਲ ਵਿੱਚ ਹੀ ਵਾਟਰ ਬੋਟਲਿੰਗ ਪਲਾਂਟ ਲਗਾਇਆ ਗਿਆ ਹੈ। ਮਹਿਮਾਨਾਂ ਨੂੰ ਕੱਚ ਦੀਆਂ ਬੋਤਲਾਂ ਵਿੱਚ ਪੈਕ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਕੀਤੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇਗੀ। ਹੋਟਲ ਵਿੱਚ ਕੰਪੋਸਟ ਪਲਾਂਟ ਵੀ ਲਗਾਇਆ ਗਿਆ ਹੈ, ਤਾਂ ਜੋ ਸਬਜ਼ੀਆਂ ਆਦਿ ਤੋਂ ਪੈਦਾ ਹੋਣ ਵਾਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ। ਇਸ ਖਾਦ ਦੀ ਵਰਤੋਂ ਹੋਟਲ ਦੇ ਬਾਗਬਾਨੀ ਵਿੱਚ ਕੀਤੀ ਜਾਵੇਗੀ।


shivani attri

Content Editor

Related News