ਵਾਰਡ ਨੰਬਰ 13 ਦੀ ਸਫਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Monday, Jan 21, 2019 - 03:08 AM (IST)

ਵਾਰਡ ਨੰਬਰ 13 ਦੀ ਸਫਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਬਾਘਾਪੁਰਾਣਾ, (ਅਜੇ)- ਨਗਰ ਕੌਂਸਲ ਵਲੋਂ ਮੋਗਾ ਰੋਡ ਦੇ ਨਾਲ ਲੱਗਦੇ ਵਾਰਡ ਨੰਬਰ 13 ਦੀਆਂ ਗਲੀਆਂ ਨਾਲੀਆਂ ਦੀ ਸਫਾਈ ਨਾ ਹੋਣ ਕਰ ਕੇ ਮੁਹੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀ ਦੀ ਅੌਰਤਾਂ  ਨੇ ਕਿਹਾ ਕਿ ਗਲੀਆਂ ਦੀਆਂ ਨਾਲੀਆਂ ਦੀ  ਕੌਂਸਲ ਦੇ ਕਰਮਚਾਰੀਆਂ ਵੱਲੋਂ ਸਫਾਈ  ਨਾ ਕੀਤੇ ਜਾਣ ਕਰ ਕੇ ਨਾਲੀਆਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ ਅਤੇ ਘਰਾਂ ਦਾ ਪਾਣੀ ਵੀ ਰੁਕ ਜਾਂਦਾ ਹੈ, ਜਿਸ ਨਾਲ  ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰੀ ਗੰਦਗੀ ਕਰ ਕੇ  ਮੱਖੀ ਮੱਛਰ ਮੰਡਰਾ ਰਹੇ ਹਨ। ਭਿਆਨਕ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।  ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਸੁੰਦਰ ਅਤੇ ਗੰਦਗੀ ਤੋਂ ਮੁਕਤ ਕਰਨ ਲਈ ਘਰਾਂ ’ਚ ਕੂਡ਼ਾ ਦਾਨ ਲਾਏ ਗਏ ਹਨ, ਦੁਸਰੇ ਪਾਸੇ ਕੌਂਸਲ ਵੱਲੋਂ ਸਫਾਈ ਨਹੀਂ ਕੀਤੀ ਜਾ ਰਹੀ ਜੇਕਰ ਮੁਹੱਲਿਆਂ ’ਚੋਂ ਸਫਾਈ ਕਰਨੀ ਨਹੀਂ ਤਾਂ ਕੂਡ਼ਾ ਦਾਨ ਲਾਉਣ ਦਾ ਕੀ ਫਾਇਦਾ। ਮੁਹੱਲਾ ਵਾਸੀਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਾਰਡ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਕਰਵਾਈ ਜਾਵੇ।


Related News