ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ: ਡੀ.ਐੱਸ.ਪੀ. ਵਿਜੀਲੈਂਸ਼

10/30/2020 1:12:00 PM

ਤਪਾ ਮੰਡੀ (ਸ਼ਾਮ,ਗਰਗ,ਢੀਂਗਰਾ): ਤਹਿਸੀਲ ਕੰਪਲੈਕਸ਼ ਤਪਾ 'ਚ ਵਿਜੀਲੈਂਸ਼ ਜਾਗਰੂਕਤਾ ਹਫਤੇ ਤਹਿਤ ਡੀ.ਐੱਸ.ਪੀ ਵਿਜੀਲੈਂਸ ਬਿਊਰੋ ਸੁਰਿੰਦਰ ਬਾਂਸਲ ਨੇ ਤਹਿਸੀਲ ਦੇ ਸਮੂਹ ਆਯੋਜਨ ਕੀਤਾ ਗਿਆ। ਉਨ੍ਹਾਂ ਦਫ਼ਤਰ ਦੇ ਸਮੂਹ ਸਟਾਫ, ਪਟਵਾਰੀਆਂ, ਕਾਨੂੰਨਗੋ, ਵਕੀਲਾਂ, ਅਸਟਾਮ ਫਰੋਸ਼ਾਂ ਅਤੇ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਰੋਕਣ ਸੰਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਵਿਜੀਲੈਂਸ਼ ਨੇ ਕਿਹਾ ਕਿ ਸਾਡੇ ਸਮਾਜ ਲਈ ਸਰਾਪ ਬਣ ਚੁੱਕੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ ਅਪਣੀ ਸੋਚ 'ਚ ਤਬਦੀਲੀ ਲਿਆਉਣੀ ਪਵੇਗੀ ਤੇ ਲੋਕਾਂ ਨੂੰ ਇਸ ਦੇ ਖਾਤਮੇ ਲਈ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਰਿਸ਼ਵਤ ਲੈਣਾ ਅਤੇ ਦੇਣਾ ਜੁਰਮ ਹੈ।

ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ

ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਪੰਜਾਬ, ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ 27 ਅਕਤੂਬਰ ਤੋਂ 2 ਨਵੰਬਰ ਤੱਕ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਠੋਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕਣ ਲਈ ਵਿਜੀਲੈਂਸ ਵਿਭਾਗ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ।

ਇਹ ਵੀ ਪੜੋ:ਸਰ੍ਹੋੋਂ ਦਾ ਸਾਗ ਦਿਵਾਉਂਦਾ ਹੈ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਰਾਹਤ, ਜਾਣੋ ਹੋਰ ਵੀ ਫ਼ਾਇਦੇ

ਇਸ ਸੈਮੀਨਾਰ ਨੂੰ ਤਹਿਸੀਲਦਾਰ ਬਲਕਰਨ ਸਿੰਘ, ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਮਹਾਕਾਵੜ ਸੰਘ ਦੇ ਪ੍ਰਧਾਨ ਤਰਲੋਚਨ ਬਾਂਸਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਭਗਵੰਤ ਸਿੰਘ ਸਹਾਇਕ ਥਾਣੇਦਾਰ, ਹੈੱਡ ਕਾਂਸਟੇਬਲ ਗੁਰਦੀਪ ਸਿੰਘ, ਕਾਂਸਟੇਬਲ ਅਮਨਦੀਪ ਸਿੰਘ, ਸੁਖਚੈਨ ਸਿੰਘ ਪੀ.ਐੱਚ.ਜੀ. ਤੋਂ ਇਲਾਵਾ ਪਟਵਾਰ ਯੂਨੀਅਨ ਤਹਿਸੀਲ ਦੇ ਪ੍ਰਧਾਨ ਪ੍ਰਦੀਪ ਕੁਮਾਰ, ਪ੍ਰਧਾਨ ਟੋਨੀ ਸਿੰਘ, ਐਡਵੋਕੇਟ ਅਮਿਤ ਢੀਂਗਰਾ, ਗਗਨ ਗਰਗ, ਐਡਵੋਕੇਟ ਜਗਦੀਸ ਭੱਟੀ, ਪ੍ਰਵੇਸ਼ ਕੁਮਾਰ, ਰਮੇਸ਼ ਕੁਮਾਰ, ਇਕਬਾਲ ਸਿੰਘ, ਕਾਨੂੰਨਗੋ ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਧਰਮ ਪਾਲ ਕਾਂਸਲ ਆਦਿ ਹਾਜ਼ਰ ਸਨ।
 


Aarti dhillon

Content Editor

Related News