ਗੁੜ ਬਾਜ਼ਾਰ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ

Monday, Jan 21, 2019 - 06:42 AM (IST)

ਗੁੜ ਬਾਜ਼ਾਰ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ

ਮਲੋਟ, (ਜੁਨੇਜਾ)- ਗੁਡ਼ ਬਾਜ਼ਾਰ ਸਮੇਤ ਹੋਰ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਸੜਕਾਂ ’ਤੇ ਰੱਖੇ ਗਏ ਸਾਮਾਨ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੁਦੇਸ਼ ਕੁਮਾਰ ਬਿੱਟੂ ਪੁੱਤਰ ਹਰਦਵਾਰੀ ਲਾਲ ਨੇ ਦੱਸਿਆ ਕਿ ਗੁੜ ਬਾਜ਼ਾਰ ਵਿਚ ਬਾਂਸਾਂ ਦੀਆਂ ਦੁਕਾਨਾਂ ਵਾਲਿਆਂ ਨੇ ਪਹਿਲਾਂ ਦੁਕਾਨ ਦੇ ਬਾਹਰ 7-8 ਫੁੱਟ ਆਪਣੇ ਥਡ਼੍ਹੇ ਉੱਪਰ ਛੱਪਰ ਪਾਇਆ ਹੋਇਆ ਹੈ। ਇਸ ਤੋਂ ਬਾਅਦ 3-3, 4-4 ਪੁੱਟ ਅੱਗੇ ਤੱਕ ਬਾਜ਼ਾਰ ਵਿਚ ਹੋਰ ਸਾਮਾਨ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਦੇ ਅੱਗੇ ਇਹ ਦੁਕਾਨਦਾਰ ਆਪਣੇ ਵਾਹਨ ਖਡ਼੍ਹੇ ਕਰ ਦਿੰਦੇ ਹਨ, ਜਿਸ ਕਰ ਕੇ 50-60 ਫੁੱਟ ਚੌਡ਼ੇ ਬਾਜ਼ਾਰ ਵਿਚ ਵੀ ਲੋਕਾਂ ਨੂੰ ਪੈਦਲ ਚੱਲਣ ਸਮੇਂ ਵੀ ਪ੍ਰੇਸ਼ਾਨੀ ਹੁੰਦੀ ਹੈ। 
ਉਸ ਨੇ ਦੱਸਿਆ ਕਿ ਇਸ ਸਬੰਧੀ ਐੱਸ. ਡੀ. ਐੱਮ. ਮਲੋਟ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ। ਉੱਧਰ, ਪੱਤਰਕਾਰਾਂ ਨੇ ਵੇਖਿਆ ਕਿ ਬਾਜ਼ਾਰ ਵਿਚ ਨਾਜਾਇਜ਼ ਕਬਜ਼ਿਆਂ ਕਰ ਕੇ ਹਾਲਤ ਬਹੁਤ ਮਾਡ਼ੀ ਹੈ ਅਤੇ ਟਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੁਦੇਸ਼ ਕੁਮਾਰ ਬਿੱਟੂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਨਾਜਾਇਜ਼ ਕਬਜ਼ਿਆਂ ਜਲਦ ਹਟਵਾਏ ਅਤੇ ਕਬਜ਼ੇ ਕਰਨ ਵਾਲਿਅਾਂ ਵਿਰੁੱਧ ਸਖ਼ਤ ਕਾਰਵਾਈ ਕਰੇ। 


Related News