ਕਾਂਗਰਸ, SAD ਤੇ ਭਾਜਪਾ ਤੋਂ ਅੱਕੇ ਲੋਕ ਆਪ-ਮੁਹਾਰੇ ‘ਆਪ’ ਨਾਲ ਜੁੜ ਰਹੇ : ਚੀਮਾ

Sunday, Feb 13, 2022 - 12:00 AM (IST)

ਕਾਂਗਰਸ, SAD ਤੇ ਭਾਜਪਾ ਤੋਂ ਅੱਕੇ ਲੋਕ ਆਪ-ਮੁਹਾਰੇ ‘ਆਪ’ ਨਾਲ ਜੁੜ ਰਹੇ : ਚੀਮਾ

ਦਿੜ੍ਹਬਾ ਮੰਡੀ (ਅਜੈ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਅੰਦਰ ‘ਆਪ’ ਉਮੀਦਵਾਰ ਹਰਪਾਲ ਸਿੰਘ ਚੀਮਾ ਨੂੰ ਐੱਮ. ਸੀ. ਦਰਸ਼ਨਾ ਦੇਵੀ ਪਤਨੀ ਨਰੇਸ਼ ਬਾਂਸਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਾਰਡ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਝਾੜੂ ਦੀ ਲਹਿਰ ਚੱਲ ਰਹੀ ਹੈ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੋਂ ਦੁਖੀ ਲੋਕ ਆਪ-ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਇਕ ਦਿਨ 'ਚ ਹੋਈਆਂ 8 ਮੌਤਾਂ ਤੇ 444 ਮਾਮਲੇ ਆਏ ਸਾਹਮਣੇ

ਪੰਜਾਬ ਦੇ ਸੂਝਵਾਨ ਵੋਟਰਾਂ ਨੇ ਇਸ ਵਾਰ ਪੱਕਾ ਮਨ ਬਣਾ ਲਿਆ ਹੈ ਕਿ ਪੰਜਾਬ ਅੰਦਰ ਝਾੜੂ ਦੀ ਸਰਕਾਰ ਬਣਾ ਕੇ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਹੀ ਦਮ ਲੈਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਵੀ ਕੀਤੀ ਕਿ ਤੁਹਾਨੂੰ ਬਹੁਤ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਸਕਦੇ ਹਨ ਪਰ ਕਿਸੇ ਦੀਆਂ ਗੱਲਾਂ ’ਚ ਨਾ ਆ ਕੇ ਆਉਣ ਵਾਲੀ 20 ਫਰਵਰੀ ਨੂੰ ਆਪਣਾ ਹਰ ਕੀਮਤੀ ਵੋਟ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਪਾਉਣਾ ਹੈ ਤਾਂ ਕਿ ਪੰਜਾਬ ਅੰਦਰ ਤੁਹਾਡੀ ਆਪਣੀ ਸਰਕਾਰ ਬਣੇ। ਇਸ ਮੌਕੇ ਨਰੇਸ਼ ਕੁਮਾਰ ਬਾਂਸਲ, ਅਸ਼ੋਕ ਕੁਮਾਰ ਸਿੰਗਲਾ, ਵਿਜੈ ਕੁਮਾਰ ਬਿੱਟੂ, ਧਰਮ ਪਾਲ ਗਰਗ, ਜਗਦੀਸ ਰਾਏ ਸਿੰਗਲਾ, ਅਜੈ ਸਿੰਗਲਾ, ਓਮ ਪ੍ਰਕਾਸ਼, ਇੰਦਜਰੀਤ ਮੋਦਗਿੱਲ, ਰੂਪਚੰਦ ਆੜ੍ਹਤੀ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News