ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਲਿਫ਼ਟ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
Thursday, Jan 21, 2021 - 12:15 PM (IST)
ਜਲਾਲਾਬਾਦ(ਜਤਿੰਦਰ, ਨਿਖੰਜ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਸਮੇਂ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਵਾਸੀਆਂ ਨੂੰ ਇਕੋ ਛੱਤ ਹੇਠ ਸਿਹਤ ਸਹੂਲਤਾਂ ਦੇਣ ਲਈ ਸਰਹੱਦੀ ਖੇਤਰ ਦੇ ਸ਼ਹਿਰ ਜਲਾਲਾਬਾਦ ’ਚ ਕਰੋੜਾਂ ਰੁਪਏ ਖਰਚ ਕਰ ਕੇ ਸਰਕਾਰੀ ਹਸਪਤਾਲ ਦੀ ਸ਼ਾਨਦਾਰ ਬਿਲਡਿੰਗ ਦਾ ਨਿਰਮਾਣ ਕਰਵਾ ਕਿ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆ, ਤਾਂ ਜੋ ਜਲਾਲਾਬਾਦ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ਲਈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
4 ਸਾਲ ਪਹਿਲਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਇਕ-ਇਕ ਕਰ ਕੇ ਡਾਕਟਰਾਂ ਦੇ ਤਬਾਦਲੇ ਹੋ ਚੁੱਕੇ ਹਨ ਪਰ ਵਿਧਾਨ ਸਭਾ ਹਲਕੇ ਦੇ 154 ਪਿੰਡਾਂ ਤੋਂ ਇਲਾਵਾ ਦੇ ਸ਼ਹਿਰ ਦੇ ਲੋਕ ਵੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਆਸ ਲੈ ਕੇ ਆਉਂਦੇ ਹਨ। ਉਧਰ ਦੂਜੇ ਪਾਸੇ ਹਸਪਤਾਲ ’ਚ ਸਹੂਲਤਾਂ ਦੀ ਗੱਲ ਕੀਤੇ ਜਾਵੇ ਤਾਂ ਸਰਕਾਰੀ ਹਸਪਤਾਲ ’ਚ ਜ਼ਿਆਦਾਤਾਰ ਲੜਾਈ ਝਗੜੇ ਅਤੇ ਸੜਕ ਹਾਦਸਿਆਂ ਅਤੇ ਜਣੇਪੇ ਵਾਲੀਆਂ ਔਰਤਾਂ ਨਾਲ ਸਬੰਧਤ ਮਰੀਜ਼ ਆੳਂੁਦੇ ਹਨ ਅਤੇ ਹਸਪਤਾਲ ’ਚ ਨਾਮਾਤਰ ਸਹੂਲਤਾਂ ਹੋਣ ਕਾਰਨ ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦੇ ਹਸਪਤਾਲ ਲਈ ਰੈਂਫਰ ਕਰ ਦਿੱਤਾ ਜਾਂਦਾ ਹੈ ਅਤੇ ਜਿਸ ਕਾਰਨ ਕਈ ਵਾਰ ਤਾਂ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਣ ਵਾਲੇ ਵਿਅਕਤੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਦਮ ਤੋੜ ਦਿੰਦੇ ਹਨ। ਸਰਕਾਰੀ ਹਸਪਤਾਲ ਦੀਆਂ ਸਾਰੀਆਂ ਬਿਲਡਿੰਗਾਂ ’ਚ ਉਪਰਲੀ ਮੰਜਲ ਦੂਜੇ ਵਾਰਡ ’ਚ ਜਾਣ ਲਈ ਪੌੜੀਆਂ ਬਣੀਆਂ ਹਨ ਅਤੇ ਹਰੇਕ ਮੰਜ਼ਿਲ ਤੱਕ ਪੁੱਜਣ ਲਈ ਲਿਫਟਾਂ ਲੱਗਣ ਤੋਂ ਬਾਅਦ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਹੋਣ ਕਾਰਨ ਖ਼ੁਦ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਪਾਸੋ ਇਲਾਜ ਦੀ ਉਮੀਦ ਨੂੰ ਤਰਸ ਰਹੀਆਂ ਹਨ। ਸਮੂਹ ਹਸਪਤਾਲ ਦੀਆਂ ਲਿਫਟਾਂ ਬੰਦ ਹੋਣ ਕਾਰਨ ਬਜੁਰਗਾਂ ਤੇ ਅੰਗਹੀਣਾਂ ਤੋਂ ਇਲਾਵਾ ਬੱਚਿਆਂ ਵਾਲੀਆਂ ਔਰਤਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋਕਾਂ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਸਿਵਲ ਹਸਪਤਾਲ ਦੇ ਅਧਿਕਾਰੀਆਂ ਸਣੇ ਕਿਸੇ ਵੀ ਕਰਮਚਾਰੀ ਨੇ ਲੋਕਾਂ ਦੀ ਸਮੱਸਿਆਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀ ਦਿੱਤਾ।
ਇਸ ਤੋਂ ਇਲਾਵਾ ਹਸਪਤਾਲ ’ਚ ਪਾਰਕਿੰਗ ਦੀ ਸਮੱਸਿਆਂ ਵੀ ਆਮ ਸਮੱਸਿਆਵਾਂ ਨਾਲੋਂ ਘੱਟ ਨਹੀ ਹੈ ਅਤੇ ਹਸਪਤਾਲ ’ਚ ਆਉਣ ਵਾਲੇ ਆਮ ਲੋਕਾਂ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਸਣੇ ਸਟਾਫ ਵੀ ਮੁੱਖ ਐਮਰਜੈਂਸੀ ਨੂੰ ਵਾਹਨਾਂ ਦੀ ਪਾਰਕਿੰਗ ਲਈ ਵਰਤੋਂ ਕਰ ਰਿਹਾ ਹੈ ਅਤੇ ਜਦੋਂ ਵੀ ਕੋਈ ਹਾਦਸਾ ਜਾਂ ਘਟਨਾਂ ਵਾਪਰ ਜਾਂਦੀ ਹੈ ਤਾਂ ਐਬੂਲੈਂਸ ਨੂੰ ਰੋਕਣ ਲਈ ਜਗ੍ਹਾ ਨਹÄ ਹੁੰਦੀ ਅਤੇ ਮਰੀਜ਼ਾਂ ਨੂੰ ਅੰਦਰ ਲਿਜਾਉਣ ’ਚ ਨਿੱਜੀ ਐਬੂਲੈਂਸ ਤੇ 108 ਨੰਬਰ ਐਬੂਲੈਂਸ ਟੀਮ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਸਮੱਸਿਆਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕੁੰਭਕਰਨੀ ਨÄਦ ਤੋਂ ਜਗਾਉਣ ਲਈ ਜਗਬਾਣੀ ਦੀ ਟੀਮ ਨੇ ਲਿਫਟਾਂ ਸਣੇ ਜਲਾਲਾਬਾਦ ਦੀ ਮੁੱਖ ਐਮਰਜੈਂਸੀ ਦੇ ਅੱਗੇ ਖੜ੍ਹੇ ਕੀਤੇ ਵਾਹਨਾਂ ’ਚ ਸ਼ਾਮਲ ਮੋਟਰਸਾਈਕਲਾਂ ਨੂੰ ਆਪਣੇ ਕੈਮਰੇ ’ਚ ਕੈਦ ਕੀਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਅਧਿਕਾਰੀ ਲੋਕਾਂ ਦੀ ਸਮੱਸਿਆਂ ਨੂੰ ਹੱਲ ਕਰਵਾਉਣ ਲਈ ਕੋਈ ਉਪਰਾਲਾ ਕਰਦੇ ਹਨ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮਾਮਲੇ ਸਬੰਧੀ ਜਦੋਂ ਜਲਾਲਾਬਾਦ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ ਨਾਲ ਹਸਪਤਾਲ ਦੀਆਂ ਬੰਦ ਪਈਆਂ ਲਿਫ਼ਟਾਂ ਤੇ ਮੁੱਖ ਐਮਰਜੈਂਸੀ ’ਚ ਖੜ੍ਹੇ ਕਰਨ ਵਾਲੇ ਵਾਹਨਾਂ ਦੀ ਸਮੱਸਿਆਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ।