ਪਟਿਆਲਾ 'ਚ 40 ਪੁਲਸ ਕਮਾਂਡੋਜ਼ ਦੇ ਲਏ ਕੋਰੋਨਾ ਨਮੂਨੇ

06/13/2020 2:11:42 AM

ਪਟਿਆਲਾ,(ਪਰਮੀਤ) : ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਟਰੇਨਿੰਗ ਸਕੂਲ ਦੇ 40 ਪੁਲਸ ਕਮਾਂਡੋਜ਼ ਦੇ ਕੋਰੋਨਾ ਸੈਂਪਲ ਅੱਜ ਸਿਹਤ ਵਿਭਾਗ ਨੇ ਲਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਪਬਲਿਕ ਡੀਲਿੰਗ ਦੀ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਅਤੇ ਕਮਾਂਡੋਜ਼ ਦੇ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਅਤੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਜਾਰੀ ਹੈ। ਜ਼ਿਲੇ ਵਿਚ ਹੁਣ ਤਕ 11583 ਸੈਂਪਲ ਲਏ ਸਨ, ਜਿਨ੍ਹਾਂ ਵਿਚੋਂ 152 ਪਾਜ਼ੇਟਿਵ ਆਏ ਸਨ, ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 120 ਠੀਕ ਹੋ ਗਏ ਹਨ, ਜਦਕਿ 29 ਐਕਟਿਵ ਕੇਸ ਹਨ।


Deepak Kumar

Content Editor

Related News