ਪ੍ਰੋ. ਪਰਵਿੰਦਰ ਕੰਬੋਜ਼ ਦੀ ਮੌਤ ਦਾ ਮੁੱਦਾ ਗਰਮਿਆ, ਪਤਨੀ ਨੇ ਲਾਏ ਗੰਭੀਰ ਦੋਸ਼

07/28/2020 6:26:19 PM

ਜਲਾਲਾਬਾਦ (ਸੇਤੀਆ) - ਬੀਤੇ ਦਿਨੀ ਅਬੋਹਰ ਦੇ ਡੀ.ਏ.ਵੀ. ਕਾਲਜ ਦੇ ਪ੍ਰੋ. ਪਰਵਿੰਦਰ ਕੰਬੋਜ ਦੀ ਫਰੀਦਕੋਟ ਮੈਡੀਕਲ ਕਾਲਜ਼ ਤੇ ਹਸਪਤਾਲ ਵਿਖੇ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਤੇ ਸਮਾਜ ਸੇਵੀਆਂ ਨੇ ਸੂਬਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ 'ਚ ਕੀਤੇ ਜਾ ਰਹੇ ਇਲਾਜ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੇਟਿਵ ਜਾਂ ਨੈਗਟਿਵ ਪਾਏ ਜਾਣ ਤੋਂ ਪਹਿਲਾਂ ਮਰੀਜ਼ ਦਾ ਮੁੱਢਲਾ ਇਲਾਜ ਨਹੀਂ ਕੀਤਾ ਜਾਂਦਾ, ਕਿਉਂਕਿ ਜੇਕਰ ਪ੍ਰੋ. ਪਰਵਿੰਦਰ ਕੰਬੋਜ ਦਾ ਮੁੱਢਲਾ ਇਲਾਜ ਕੀਤਾ ਜਾਂਦਾ ਤਾਂ ਸ਼ਾਇਦ ਉਸਦੀ ਜਾਨ ਬਚ ਸਕਦੀ ਸੀ। ਪਰ ਦੁੱਖਦਾਇਕ ਇਹ ਰਿਹਾ ਹੈ ਕਿ ਉਸ ਦੀ ਜਾਨ ਨਹੀਂ ਬਚ ਸਕੀ। 

ਉਧਰ ਪ੍ਰੋ. ਪਰਵਿੰਦਰ ਕੰਬੋਜ ਦੀ ਮੌਤ ਤੋਂ ਬਾਅਦ ਜ਼ਿਲਾ ਫਾਜ਼ਿਲਕਾ ਅੰਦਰ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪੀ.ਐੱਮ.ਓ., ਕੇਂਦਰੀ ਸਿਹਤ ਮੰਤਰੀ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਤੇ ਕੈਬਿਨੇਟ ਮੰਤਰੀ ਓਪੀ ਸੋਨੀ ਨੂੰ ਲਿਖਿਤ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।ਮ੍ਰਿਤਕ ਦੀ ਪਤਨੀ ਅਨੀਤਾ ਪੰਧੂ ਨੇ ਸ਼ੋਸ਼ਲ ਮੀਡੀਆ ’ਤੇ ਭਾਵੁਕ ਹੁੰਦਿਆ ਜੋ ਪੋਸਟ ਪਾਈ ਉਸ 'ਚ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਲੱਚਰ ਪ੍ਰਬੰਧਾਂ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਰਿਪੋਰਟ ਦੇ ਇੰਤਜਾਰ 'ਚ ਮਰੀਜ਼ ਦਾ ਇਲਾਜ ਨਹੀਂ ਕੀਤਾ ਜਾਂਦਾ ਅਤੇ ਉਸਦੀ ਪਰਿਵਾਰ ਦੀਆਂ ਅੱਖਾਂ ਅੱਗੇ ਮੌਤ ਹੋ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਵਿਦਿਆ ਦੇ ਮੰਦਰ ’ਚ ਹੱਥੀਂ ਕਿਰਤ ਕਰਨ ਦੀ ਵਿਲੱਖਣ ਮਿਸਾਲ, ‘ਧੀਆਂ’ਦੇ ਜਜ਼ਬੇ ਨੂੰ ਸਲਾਮ

ਅਨੀਤਾ ਪੰਧੂ ਨੇ ਖੁਲ ਕੇ ਕਿਹਾ ਕਿ ਸ਼ੁਰੂਆਤੀ ਦੌਰ 'ਚ ਆਪਣੇ ਪਤੀ ਨੂੰ ਸਰਕਾਰੀ ਹਸਪਤਾਲ ਅਬੋਹਰ 'ਚ ਲੈ ਜਾਣਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਉਸ ਤੋਂ ਬਾਅਦ ਜਦੋਂ ਬੀਮਾਰ ਹਾਲਤ 'ਚ ਉਸਦੇ ਪਤੀ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਤਾਂ ਉਥੇ ਮੌਜੂਦ ਸਟਾਫ ਦੇ ਰਵੱਈਏ ਨੇ ਤਾਂ ਅੱਖਾਂ ਖੋਲ੍ਹ ਦਿੱਤੀਆਂ। ਅਨੀਤਾ ਪੰਧੂ ਨੇ ਕਿਹਾ ਕਿ 20 ਜੁਲਾਈ ਨੂੰ ਉਸਦੇ ਪਤੀ ਨੂੰ ਸਰਕਾਰੀ ਹਸਪਤਾਲ ਅਬੋਹਰ ਦਾਖਲ ਕਰਵਾਇਆ ਅਤੇ ਇਸੇ ਦਿਨ ਸੈਂਪਲਿੰਗ ਹੋਈ ਸੀ। 21 ਜੁਲਾਈ ਨੂੰ ਜਦ ਰਿਪੋਰਟ ਪੁੱਛੀ ਗਈ ਤਾਂ ਅਗੋ ਜਵਾਬ ਸੀ ਕਿ ਅੱਜ ਸੈਂਪਲ ਭੇਜੇ ਗਏ ਹਨ ਅਤੇ ਜਿਸਦੀ ਰਿਪੋਰਟ 22 ਜੁਲਾਈ ਨੂੰ ਮਿਲ ਜਾਵੇਗੀ। ਇਸ ਦੌਰਾਨ ਉਨ੍ਹਾਂ ਨੂੰ ਇਕ ਦਿਨ ਹੋਰ ਇੰਤਜਾਰ ਕਰਨਾ ਪਿਆ ਅਤੇ ਮੇਰੇ ਪਤੀ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ।

ਪੜ੍ਹੋ ਇਹ ਵੀ ਖਬਰ - ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

ਇਸ ਤੋਂ ਬਾਅਦ 22 ਜੁਲਾਈ ਨੂੰ ਉਨ੍ਹਾਂ ਰੈਫਰ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਫਰੀਦਕੋਟ ਪਹੁੰਚਣ ਤੇ ਉਥੋ ਦੇ ਸਟਾਫ ਨੇ ਨਾ ਤਾਂ ਕੋਰੋਨਾ ਜਾਂਚ ਰਿਪੋਰਟ ਨੂੰ ਲੈ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਉਸਦੇ ਪਤੀ ਦੀ ਦੇਖਭਾਲ ਲਈ ਕੋਈ ਵੀ ਅੱਗੇ ਆਇਆ। ਮੈਂ ਸਵਾਲ ਕਰਨਾ ਚਾਹਦੀ ਹਾਂ ਕਿ ਆਖਿਰਕਾਰ ਜੋ ਮਰੀਜ਼ ਇਲਾਜ ਦੀ ਦਰਕਰਾਰ ਮਹਿਸੂਸ ਕਰ ਰਿਹਾ ਹੋਵੇ ਉਸ ਨੂੰ ਰਿਪੋਰਟ ਦੇ ਆਉਣ ਤੱਕ ਇਲਾਜ ਤੋਂ ਵਾਂਝਾ ਰੱਖਿਆ ਜਾਵੇ। ਅਜਿਹਾ ਸਿਸਟਮ ਕਈ ਹੋਰ ਮੌਤਾਂ ਨੂੰ ਜਨਮ ਦੇਵੇਗਾ। ਹਾਲਾਂਕਿ ਸਿਹਤ ਵਿਭਾਗ ਪੀ.ਪੀ.ਈ. ਕਿੱਟ ਤੇ ਹੋਰ ਸੇਫਟੀ ਸੂਟ ਇਸ ਲਈ ਮੁਹੱਈਆ ਕਰਵਾਉਦਾ ਹੈ ਤਾਂਕਿ ਡਾਕਟਰ ਤੇ ਹੋਰ ਸਟਾਫ ਸ਼ੱਕੀ ਵਿਅਕਤੀ ਦਾ ਇਲਾਜ ਕਰ ਸਕਣ ਪਰ ਉਸਦੇ ਪਤੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੋਈ ਗੰਭੀਰ ਨਹੀਂ ਸੀ ਅਤੇ ਆਖਿਰਕਾਰ ਉਸਦੇ ਪਤੀ ਦੀ ਇਲਾਜ ਨਾ ਹੋਣ ਕਾਰਣ ਮੌਤ ਹੋ ਗਈ। ਉਸਨੇ ਦੱਸਿਆ ਕਿ ਜਦੋਂ ਲਾਸ਼ ਦਿੱਤੀ ਗਈ ਸੀ ਤਾਂ ਉਸਦੇ ਪਤੀ ਦੀ ਰਿਪੋਰਟ ਨੈਗਟਿਵ ਸੀ।

ਪੜ੍ਹੋ ਇਹ ਵੀ ਖਬਰ - ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਉਧਰ ਸਮਾਜ ਸੇਵੀ ਅਮਿਤ ਗਗਨੇਜਾ, ਹਰਬੰਸ ਕੰਬੋਜ ਤੇ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਹਸਪਤਾਲਾਂ 'ਚ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਾਵੇ ਤਾਂ ਕਰਦੀ ਹੈ ਪਰ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਫਿਰ ਇਨ੍ਹਾਂ ਦਾਅਵਿਆਂ ’ਤੇ ਕਿੱਥੋਂ ਤੱਕ ਯਕੀਨ ਕੀਤਾ ਜਾਵੇ। ਜੇਕਰ ਅਬੋਹਰ ਦੇ ਡੀ.ਏ.ਵੀ. ਕਾਲਜ ਨਾਲ ਸਬੰਧਤ ਇਕ ਪੜ੍ਹੇ ਲਿਖੇ ਪ੍ਰੋਫੈਰਸਰ ਦੇ ਇਲਾਜ਼ ਲਈ ਇਸ ਤਰ੍ਹਾਂ ਕੋਤਾਹੀ ਕੀਤੀ ਗਈ ਹੈ ਤਾਂ ਫਿਰ ਆਮ ਲੋਕਾਂ ਦੇ ਇਲਾਜ ਲਈ ਕੀ ਹੁੰਦਾ ਹੋਵੇਗਾ। ਸਰਕਾਰ ਨੂੰ ਆਪਣੇ ਦਾਅਵਿਆਂ ਅਤੇ ਹਕੀਕਤ 'ਚ ਪਰਖ ਕਰਨੀ ਹੋਵੇਗੀ ਅਤੇ ਕਿਸ ਤਰ੍ਹਾਂ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ ਵੱਧ ਰਹੇ ਹਨ ਅਤੇ ਮਰੀਜਾਂ ਦੀ ਵੱਧਦੀ ਸੰਖਿਆ ਦੇ ਨਾਲ-ਨਾਲ ਉਹ ਲੋਕ ਵੀ ਹਨ ਜੋ ਖਾਸੀ-ਜੁਕਾਮ ਜਾਂ ਬੁਖਾਰ ਨਾਲ ਪੀੜਤ ਹੁੰਦੇ ਹਨ ਪਰ ਉਹ ਕੋਰੋਨਾ ਪਾਜ਼ੇਟਿਵ ਨਹੀਂ ਹੁੰਦੇ ਪਰ ਉਨ੍ਹਾਂ ਨੂੰ ਵੀ ਰਿਪੋਰਟ ਆਉਣ ਤੱਕ ਇਲਾਜ ਤੋਂ ਵਾਝਾ ਰੱਖਿਆ ਜਾਂਦਾ ਹੈ। ਸਰਕਾਰ ਨੂੰ ਅਜਿਹਾ ਸਿਸਟਮ ਅਪਨਾਉਣਾ ਪਵੇਗਾ, ਜਿਸ ਨਾਲ ਕਿ ਹਰ ਰੋਗੀ ਦਾ ਸਮੇਂ ਸਿਰ ਇਲਾਜ ਹੋਵੇ ਅਤੇ ਕੋਰੋਨਾ ਵਾਇਰਸ ਦੀ ਰਿਪੋਰਟ ਨੂੰ ਐਮਰਜੈਂਸੀ ਹਾਲਾਤਾਂ ਵਾਲੇ ਮਰੀਜਾਂ ਲਈ ਘੱਟ 'ਚ ਥੋੜੇ ਸਮੇਂ 'ਚ ਪੁਸ਼ਟੀ ਕਰਨ ਦੇ ਵੀ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਹਨ, ਕਿਉਂਕਿ ਜੇਕਰ ਪ੍ਰਾਇਵੇਟ ਹਸਪਤਾਲਾਂ 'ਚ ਰਿਪੋਰਟ ਕੁੱਝ ਘੰਟਿਆ 'ਚ ਮਿਲ ਸਕਦੀ ਹੈ ਤਾਂ ਫਿਰ ਸਰਕਾਰੀ ਹਸਪਤਾਲਾਂ 'ਚ ਅਜਿਹਾ ਕਿਉਂ ਨਹੀਂ ਹੋ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਉਧਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦੇ ਪ੍ਰਿੰਸੀਪਲ ਦੀਪਕ ਭੱਟੀ ਨਾਲ ਜਦੋਂ ਫੋਨ ’ਤੇ ਇਸ ਕੇਸ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਇਕ ਕਮੇਟੀ ਬਣਾ ਦਿੱਤੀ ਹੈ। ਇਸ ਤੋਂ ਇਲਾਵਾ ਦੋ ਡਾਕਟਰਾਂ ਜਿੰਨਾਂ ਇਕ ਮਹਿਲਾ ਵੀ ਸ਼ਾਮਲ ਹੈ, ’ਤੇ ਦੋਸ਼ ਲਗਾਏ ਹਨ ਕਿ ਉਹ ਆਪਣੇ ਮੋਬਾਇਲ ’ਤੇ ਗੇਮ ਖੇਡ ਰਹੇ ਸੀ ਤੇ ਗਾਣੇ ਸੁਣ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਅਬੋਹਰ ਤੋਂ ਆਏ ਸੈਂਪਲ ਦੀ ਰਿਪੋਰਟ ਆਪਣੇ ਫਰੀਦਕੋਟ ਲੈਬ ਤੋਂ ਪਰਵਿੰਦਰ ਕੰਬੋਜ ਦੇ ਨਾਅ ’ਤੇ ਪਤਾ ਲਗਾਉਣ ਬਾਰੇ ਕਿਹਾ ਤਾਂ ਇਨ੍ਹਾਂ ਡਾਕਟਰਾਂ ਨੇ ਇਸ ਗੱਲ ਤੇ ਗੌਰ ਨਹੀਂ ਕੀਤਾ। ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਜਦੋਂ ਸਾਡੇ ਧਿਆਨ 'ਚ ਆਇਆ ਤਾਂ ਵਾਈਸ ਚਾਂਸਲਰ ਨਾਲ ਗੱਲ ਕਰਕੇ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਦੋਂ ਕੈਬਿਨੇਟ ਮੰਤਰੀ ਓ.ਪੀ. ਸੋਨੀ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਲਿਖਿਤ ਸ਼ਿਕਾਇਤ ਮਿਲੇਗੀ ਤਾਂ ਸ਼ਿਕਾਇਤ ਦੇ ਆਧਾਰ’ਤੇ ਜਾਂਚ ਕਰਵਾਈ ਜਾਵੇਗੀ। ਜੋ ਵੀ ਕੋਤਾਹੀ ਕਰਨ ਵਾਲੇ ਦੋਸ਼ੀ ਪਾਏ ਜਾਣਗੇ, ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - 30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਭਾਵੇਂ ਸਰਕਾਰੀ ਹਸਪਤਾਲਾਂ 'ਚ ਇਲਾਜ ਤੋਂ ਪਹਿਲਾਂ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਅਤੇ ਪਰ ਇਸ ਜਾਂਚ ਰਿਪੋਰਟ ਦੀ ਆੜ੍ਹ 'ਚ ਐਮਰਜੈਂਸੀ ਹਲਾਤਾ 'ਚ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਅਤੇ ਨਤੀਜਾ ਇਹ ਹੈ ਕਿ ਪ੍ਰੋ. ਪਰਮਿੰਦਰ ਕੰਬੋਜ ਵਰਗੇ ਲੋਕਾਂ ਦੀ ਮੌਤ ਹੋ ਰਹੀ ਹੈ। ਹੁਣ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਹਲਾਤਾ ਨੂੰ ਦੇਖਦਿਆਂ ਰੋਗੀਆਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਨਾਲ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਕੁੱਝ ਘੰਟਿਆਂ 'ਚ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਲੋਕ ਮੌਤ ਦੇ ਸ਼ਿਕਾਰ ਨਾ ਹੋਣ।


rajwinder kaur

Content Editor

Related News