ਇਸ ਤਿਉਹਾਰ ਤੋਂ ਪਟੜੀ 'ਤੇ ਦੌੜੇਗੀ 'ਪੰਜ ਤਖਤ ਐਕਸਪ੍ਰੈੱਸ'
Wednesday, Dec 05, 2018 - 11:47 PM (IST)
ਚੰਡੀਗੜ੍ਹ—ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਪੀਲ 'ਤੇ ਰੇਲ ਮੰਤਰੀ ਪੀਯੂਸ਼ ਗੋਇਲ ਵਲੋਂ 'ਪੰਜ ਤਖਤ ਐਕਸਪ੍ਰੈੱਸ' ਨੂੰ ਅੱਜ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਪੈਸ਼ਲ ਟਰੇਨ 14 ਜਨਵਰੀ ਭਾਵ ਮਾਘੀ ਦੇ ਤਿਉਹਾਰ ਵਾਲੇ ਦਿਨ ਦਿੱਲੀ ਦੇ ਸਫਦਰਜੰਗ ਸਟੇਸ਼ਨ ਤੋਂ ਰਵਾਨਾ ਹੋਵੇਗੀ, ਜੋ ਕਿ ਸਿੱਖ ਧਰਮ ਦੇ ਪੰਜ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏਗੀ। 5 ਗੁਰਦੁਆਰਾ ਸਾਹਿਬ ਦੀ ਇਹ ਯਾਤਰਾ 10 ਦਿਨਾਂ ਦੀ ਹੋਵੇਗੀ, ਜਿਸ ਦੌਰਾਨ ਸ਼ਰਧਾਲੂਆਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੀ ਵਿਵਸਥਾ ਵੀ ਆਈ. ਆਰ. ਸੀ. ਟੀ. ਸੀ. ਵਲੋਂ ਕੀਤੀ ਜਾਵੇਗੀ। ਇਸ ਸਪੈਸ਼ਲ ਟਰੇਨ 'ਚ ਲਗਭਗ 800 ਸ਼ਰਧਾਲੂ ਜਾ ਸਕਣਗੇ। ਇਸ ਦੇ ਲਈ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਰੇਲ ਮੰਤਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਦਸੰਬਰ 2017 'ਚ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਇਕ ਟਰੇਨ ਚਲਾਉਣ ਦੀ ਅਪੀਲ ਕੀਤੀ ਸੀ, ਜਿਸ 'ਚ ਟਰੇਨ ਪਵਿੱਤਰ 5 ਤਖਤ (ਗੁਰਦੁਆਰੇ) ਦੇ ਦਰਸ਼ਨ ਕਰਵਾਵੇ।
