ਬਠਿੰਡਾ ਦੇ ਪਿੰਡ ਜਲਾਲ 'ਚ ਗੋਲੀਬਾਰੀ

12/30/2018 7:20:22 PM

ਬਠਿੰਡਾ—ਪੰਚਾਇਤੀ ਚੋਣਾਂ ਦੌਰਾਨ ਬਠਿੰਡਾ ਦੇ ਪਿੰਡ ਜਲਾਲ 'ਚ ਸਥਿਤੀ ਉਸ ਸਮੇਂ ਤਣਾਅਪੂਰਣ ਬਣ ਗਈ ਜਦੋਂ ਦੋ ਧਿਰਾਂ ਵਿਚਾਲੇ ੇ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਵਲੋਂ ਗੋਲੀਬਾਰੀ ਕੀਤੀ ਗਈ। ਸੂਤਰਾਂ ਮੁਤਾਬਕ ਇਕ ਧਿਰ ਦਾ ਉਮੀਦਵਾਰ ਉਨ੍ਹਾਂ ਨੂੰ ਹਾਰਦਾ ਨਜ਼ਰ ਆਇਆ ਤਾਂ ਉਨ੍ਹਾਂ ਵਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ, ਜਿਸ ਕਾਰਨ ਦੋਵੇਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਪੁਲਸ 'ਤੇ ਦੋਸ਼ ਲਾਇਆ ਗਿਆ ਹੈ ਕਿ ਜਦੋਂ ਇਹ ਝੜਪ ਹੋਈ ਤਾਂ ਉਸ ਸਮੇਂ ਕੋਈ ਵੀ ਪੁਲਸ ਮੁਲਾਜ਼ਮ ਮੌਕੇ 'ਤੇ ਮੌਜੂਦ ਨਹੀਂ ਸੀ। ਇਸ ਕਾਰਨ ਇਥੇ ਵੋਟਾਂ ਦੀ ਗਿਣਤੀ ਦਾ ਕੰਮ ਰੁਕ ਗਿਆ ਸੀ ਪਰ ਬਾਅਦ 'ਚ ਇਹ ਗਿਣਤੀ ਫਿਰ ਤੋਂ ਸ਼ੁਰੂ ਕਰਵਾ ਦਿੱਤੀ ਗਈ।  ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਅੱਜ ਹਰ ਪਿੰਡ 'ਚ ਵੋਟਾਂ ਪਾਈਆਂ ਜਾ ਰਹੀਆਂ ਸਨ, ਜਿਸ ਦੌਰਾਨ ਕਈ ਥਾਂਈ ਤਾਂ ਵੋਟਿੰਗ ਪ੍ਰਕਿਰਿਆ ਸ਼ਾਂਤੀ ਨਾਲ ਨਿੱਬੜ ਗਈ, ਉਥੇ ਹੀ ਕਈ ਥਾਂਈ ਗੋਲੀਬਾਰੀ ਅਤੇ ਝੜਪਾਂ ਹੋਈਆਂ ਜਿਸ ਦੌਰਾਨ ਕਈ ਲੋਕ ਜ਼ਖਮੀ ਹੋਏ ਅਤੇ ਫਿਰੋਜ਼ਪੁਰ ਦੇ ਇਕ ਪਿੰਡ 'ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।


Related News