ਪਾਕਿਸਤਾਨ ਦਾ ਹਮੇਸ਼ਾ ਹੀ ਭਾਰਤ ਪ੍ਰਤੀ ਦੁਸ਼ਮਣਾਂ ਵਾਲਾ ਰਿਹਾ ਵਤੀਰਾ : ਧਰਮਸੌਤ

01/05/2020 11:50:45 PM

ਨਾਭਾ, (ਪੁਰੀ)- ਪਾਕਿਸਤਾਨ ’ਚ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਸਿੱਖ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਤੇ ਬੋਲਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪਾਕਿਸਤਾਨ ਦਾ ਹਮੇਸ਼ਾ ਹੀ ਭਾਰਤ ਪ੍ਰਤੀ ਵਤੀਰਾ ਦੁਸ਼ਮਣਾ ਵਾਲਾ ਰਿਹਾ ਹੈ। ਗੁ. ਸ੍ਰੀ ਨਨਕਾਣਾ ਸਾਹਿਬ ’ਤੇ ਕੀਤਾ ਹਮਲਾ ਵੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਸ਼ਰਾਰਤੀ ਰਿਹਾ ਹੈ ਅਤੇ ਉਹ ਕਦੇ ਵੀ ਭਾਰਤ ਦਾ ਹਿਤੈਸ਼ੀ ਨਹੀਂ ਬਣ ਸਕਦਾ। ਉਨ੍ਹਾਂ ਸਿੱਖ ਨੌਜਵਾਨ ਦੇ ਕਤਲ ਨੂੰ ਕਾਲੀ ਕਰਤੂਤ ਦੱਸਿਆ ਅਤੇ ਕਿਹਾ ਕਿ ਇਹ ਬਹੁਤ ਹੀ ਘਿਨੌਣੀ ਘਟਨਾ ਵਾਪਰੀ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋਡ਼੍ਹੀ ਹੈ।

ਸਵਾਲ ਦੇ ਜਵਾਬ ’ਚ ਧਰਮਸੌਤ ਨੇ ਕਿਹਾ ਕਿ ਇਹ ਪਰਮਿੰਦਰ ਢੀਂਡਸਾ ਦਾ ਫੈਸਲਾ ਹੈ ਕਿ ਉਨ੍ਹਾਂ ਨੇ ਪਾਰਟੀ ਨਾਲ ਰਹਿਣਾ ਹੈ ਜਾਂ ਪਿਤਾ ਨਾਲ। ਇਹ ਉਨ੍ਹਾਂ ਦੀ ਨਿੱਜੀ ਮਰਜ਼ੀ ਹੈ। ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਅਕਾਲੀ ਦਲ ਨਹੀਂ ਰਹਿਣਾ, ਉਸਨੇ ਦਲ-ਦਲ ਬਣ ਜਾਣਾ ਹੈ। ਇਸ ਮੌਕੇ ਨਗਰ ਕੌਸਲ ਪ੍ਰਧਾਨ ਰਜਨੀਸ਼ ਮਿੱਤਲ, ਅਮਰਦੀਪ ਸਿੰਘ ਖੰਨਾ, ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਕੈਬਨਿਟ ਮੰਤਰੀ, ਪੀ. ਏ. ਕਾਲਬ ਸਿੰਘ, ਸੁਰਿੰਦਰ ਛਿੰਦੀ, ਮੁਸ਼ਤਾਕ ਅਲੀ ਕਿੰਗ ਵੀ ਮੌਜੂਦ ਸਨ।


Bharat Thapa

Content Editor

Related News