ਮਾਈਨਰ ’ਚ ਪਾੜ ਪੈਣ ਨਾਲ 50 ਕਿੱਲੇ ਝੋਨੇ ਦੀ ਫਸਲ ਡੁੱਬੀ

10/20/2019 9:19:41 PM

ਅਬੋਹਰ, (ਸੁਨੀਲ)- ਅੱਜ ਸਵੇਰੇ ਪਿੰਡ ਤਾਜਾ ਪੱਟੀ ’ਚ ਮਾਈਨਰ ’ਚ ਪਾੜ ਪੈਣ ਨਾਲ ਝੋਨੇ ਦੀ ਫਸਲ ਡੁੱਬ ਗਈ। ਪਿੰਡ ਵਾਸੀਆਂ ਨੇ ਮਾਈਨਰ ’ਚ ਪਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਸਲ ਡੁੱਬਣ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਨੇੜਿਓਂ ਜਾਂਦੀ ਮਾਈਨਰ ’ਚ ਸਵੇਰੇ ਕਰੀਬ 4 ਵਜੇ ਅਚਾਨਕ ਪਾੜ ਪੈਣ ਨਾਲ ਲਗਭਗ 50 ਕਿੱਲੇ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ, ਜੋ ਕਿ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਸੀ, ਜਿਸ ਦਾ ਭਾਰੀ ਨੁਕਸਾਨ ਹੋਇਆ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ ਪਰ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪੱਧਰ ’ਤੇ ਮਾਈਨਰ ’ਚ ਆਏ 25 ਫੁੱਟ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਮਾਈਨਰ ’ਚ ਆਏ ਪਾੜ ਲਈ ਨਹਿਰ ਵਿਭਾਗ ਦੀ ਲਾਪ੍ਰਵਾਹੀ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਈਨਰ ਦੀ ਸਹੀ ਮੁਰੰਮਤ ਨਹੀਂ ਕਰਵਾਈ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


Bharat Thapa

Content Editor

Related News