ਇਕੋ ਰਾਤ ਚੋਰਾਂ ਨੇ ਸ਼ਰਾਬ ਦੇ 3 ਠੇਕਿਆਂ ਨੂੰ ਬਣਾਇਆ ਨਿਸ਼ਾਨਾ

04/21/2022 5:58:10 PM

ਕਿਸ਼ਨਪੁਰਾ ਕਲਾਂ (ਹੀਰੋ) : ਦਿਨੋ-ਦਿਨ ਵਧ ਰਹੀਆਂ ਚੋਰੀਆਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਅਜੇ ਠੰਡੀ ਨਹੀਂ ਪਈ ਕਿ ਹੁਣ ਰਾਤ ਸਮੇਂ ਚੋਰਾਂ ਨੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਲਿਆ, ਜਿਸ ਦੀ ਤਾਜ਼ਾ ਮਿਸਾਲ ਨਾਲ ਦੇ ਪਿੰਡ ਇੰਦਰਗੜ੍ਹ ਬੱਡੂਵਾਲ ਫਿਰੋਜ਼ਵਾਲ ਤੋਂ ਮਿਲਦੀ ਹੈ, ਜਿਥੇ ਚੋਰ ਇਕੋ ਰਾਤ ’ਚ 3 ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਸ਼ਰਾਬ ਲੈ ਗਏ। ਜਾਣਕਾਰੀ ਅਨੁਸਾਰ ਪਿੰਡ ਇੰਦਰਗੜ੍ਹ ਬੱਡੂਵਾਲ ਫਿਰੋਜ਼ਵਾਲ ਦੇ ਠੇਕਿਆਂ 'ਤੇ ਜਾ ਕੇ ਪਤਾ ਲੱਗਾ ਕਿ ਸਵੇਰੇ ਕਰੀਬ 3 ਤੋਂ ਸਾਢੇ 4 ਵਜੇ ਤੱਕ ਚੋਰ ਆਪਣਾ ਕੰਮ ਕਰਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਛੇੜਛਾੜ ਦੇ ਦੋਸ਼ ਲਗਾ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

ਪਿੰਡ ਬੱਡੂਵਾਲ ਦੇ ਸੇਲਜ਼ਮੈਨ ਭਵਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਡਿਊਟੀ ਭੁਗਤਾ ਕੇ ਆਪਣੇ ਪਿੰਡ ਇੰਦਰਗੜ੍ਹ ਚਲਾ ਗਿਆ, ਜਦੋਂ ਅਗਲੇ ਦਿਨ ਸਵੇਰੇ 8 ਵਜੇ ਠੇਕੇ ’ਤੇ ਪਹੁੰਚਿਆ ਤਾਂ ਠੇਕੇ ਦੀ ਬਾਹਰਲੀ ਖਿੜਕੀ ਟੁੱਟੀ ਵੇਖ ਕੇ ਹੈਰਾਨ ਰਹਿ ਗਿਆ, ਜਦ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਠੇਕੇ 'ਚੋਂ ਸ਼ਰਾਬ ਦੀਆਂ 25 ਪੇਟੀਆਂ ਗਾਇਬ ਸਨ, ਜਿਨ੍ਹਾਂ 'ਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਕੀਮਤ ਤਕਰੀਬਨ 70,000 ਰੁਪਏ ਬਣਦੀ ਹੈ। ਸੇਲਜ਼ਮੈਨ ਨੇ ਦੱਸਿਆ ਕਿ ਉਸ ਨੇ ਸਾਰੀ ਘਟਨਾ ਮਾਲਕਾਂ ਦੇ ਧਿਆਨ 'ਚ ਲਿਆ ਦਿੱਤੀ ਹੈ ਅਤੇ ਪੁਲਸ ਨੂੰ ਦਰਖਾਸਤ ਦਰਜ ਕਰਵਾ ਦਿੱਤੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਠੇਕੇਦਾਰ ਹਰਮਨ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਐੱਸ. ਐੱਚ. ਓ. ਤੇ ਡੀ. ਐੱਸ. ਪੀ. ਨਾਲ ਗੱਲਬਾਤ ਹੋ ਚੁੱਕੀ ਹੈ, ਜਿਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਤੋਂ ਇਨਸਾਫ਼ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ


Anuradha

Content Editor

Related News