ਬੰਦ ਫੈਕਟਰੀ ’ਚੋਂ ਚੋਰੀ ਕਰਨ ਵਾਲੇ 4 ਮੁਲਜ਼ਮਾਂ ’ਚੋਂ 1 ਕਾਬੂ
Monday, Jan 07, 2019 - 05:42 AM (IST)
ਰਾਜਪੁਰਾ,(ਮਸਤਾਨਾ)- ਪਿੰਡ ਮਰਦਾਂਪੁਰ ਵਿਖੇ ਬੰਦ ਪਈ ਇਕ ਫੈਕਟਰੀ ’ਚੋਂ ਕੁੱਝ ਵਿਅਕਤੀਆਂ ਵੱਲੋਂ ਹਜ਼ਾਰਾਂ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸ਼ੰਭੂ ਦੀ ਪੁਲਸ ਨੇ 2 ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਜਾਣਕਾਰੀ ਮੁਤਾਬਕ ਸਮਾਣਾ ਵਾਸੀ ਪਵਨ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕੀ ੳੁਸ ਦੀ ਪਿੰਡ ਮਰਦਾਂਪੁਰ ਵਿਖੇ ਟਾਇਲਾਂ ਬਣਾੳੁਣ ਵਾਲੀ ਫੈਕਟਰੀ ਹੈ, ਜੋ ਪਿਛਲੇ 6 ਮਹੀਨਿਅਾਂ ਤੋਂ ਬੰਦ ਪਈ ਹੈ। ਇਸੇ ਹੀ ਪਿੰਡ ਦੇ ਵਾਸੀ ਪੰਮਾ ਅਤੇ ਸਤਿੰਦਰਪਾਲ ਸਿੰਘ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਵਿਚ ਲੱਗੀਆਂ ਮੋਟਰਾਂ, ਸੀ. ਸੀ. ਟੀ. ਵੀ. ਕੈਮਰੇ, ਪੱਖੇ, ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਪੁਲਸ ਨੇ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਖਿਲਾਫ ਧਾਰਾ 379 ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸ਼ੰਭੂ ਦੀ ਪੁਲਸ ਨੇ ਦੱਸਿਆ ਕਿ 4 ਮੁਲਜ਼ਮਾਂ ’ਚੋਂ ਸਤਿੰਦਰਪਾਲ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।
