ਫਾਜ਼ਿਲਕਾ ਦੇ ਇਹ ਕਿਸਾਨ ਆਰਗੈਨਿਕ ਖੇਤੀ ਕਰਕੇ ਲੈ ਰਹੇ ਹਨ ਲਾਹਾ (ਵੀਡੀਓ)
Wednesday, Jun 27, 2018 - 10:52 AM (IST)
ਫਾਜ਼ਿਲਕਾ (ਬਿਊਰੋ) - ਫਾਜ਼ਿਲਕਾ ਦੇ ਪਿੰਡ ਅਲਿਆਣਾ 'ਚ ਨੌਜਵਾਨ ਕਿਸਾਨ ਕਲੱਬ ਵੱਲੋਂ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ। 22 ਕਿਸਾਨਾਂ ਵੱਲੋਂ ਮਿਲ ਕੇ ਬਣਾਏ ਇਸ ਕਲੱਬ ਦੇ ਨੌਜਵਾਨ ਜ਼ਹਿਰੀਲੀਆਂ ਕੀਟਨਾਸ਼ਕ ਸਪਰੇਆਂ ਤੋਂ ਬਿਨ੍ਹਾਂ ਆਰਗੈਨਿਕ ਖੇਤੀ ਕਰ ਰਹੇ ਹਨ । ਇਸ ਕਲੱਬ ਦੇ ਮੈਂਬਰ ਨਾ ਸਿਰਫ ਰਵਾਇਤੀ ਫਸਲਾਂ ਦੀ ਬਿਜਾਈ ਕਰ ਰਹੇ ਹਨ ਸਗੋਂ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਬੀਜ ਕੇ ਇਸ ਦਾ ਲਾਹਾ ਲੈ ਰਹੇ ਹਨ । ਕਿਸਾਨਾਂ ਵੱਲੋਂ ਸਟਾਬਰੀ ਦੀ ਖੇਤੀ ਕਰਕੇ ਵੀ ਚੰਗੀ ਕਮਾਈ ਕੀਤੀ ਜਾ ਰਹੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਨੇ ਦੂਜੇ ਕਿਸਾਨਾਂ ਨੂੰ ਜ਼ਹਿਰੀਲੀਆਂ ਦਵਾਈਆਂ ਤੋਂ ਮੁਕਤ ਖੇਤੀ ਕਰਨ ਦੀ ਅਪੀਲ ਕੀਤੀ ।
ਇਸ ਦੌਰਾਨ ਜ਼ਿਲਾ ਖੇਤੀਬਾੜੀ ਅਧਿਕਾਰੀ ਸਰਵਣ ਕੁਮਾਰ ਨੇ ਇਸ ਕਲੱਬ ਵੱਲੋਂ ਕੀਤੇ ਜਾ ਰਹੇ ਕੰੰਮ ਦੀ ਸ਼ਲਾਂਘਾ ਕੀਤੀ। ਦੱਸਣਯੋਗ ਹੈ ਕਿ ਨੌਜਵਾਨ ਕਿਸਾਨ ਕਲੱਬ ਵੱਲੋਂ ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤਾਂਕਿ ਦੂਜੇ ਕਿਸਾਨ ਇਸ ਤੋਂ ਪ੍ਰੇਰਨਾ ਲੈ ਸਕਣ।
