ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ

10/07/2023 1:49:33 PM

ਲੁਧਿਆਣਾ (ਭਾਖੜੀ) : ਲੁਧਿਆਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਕੁੱਟ-ਮਾਰ ਦੀ ਧਾਰਾ 326 ਦੇ ਮੁੱਖ ਮੁਲਜ਼ਮ ਲਲਿਤ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ। ਲਲਿਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਥਾਣੇ ਦੇ ਬਾਹਰ ਇਸ ਤਰ੍ਹਾਂ ਦੇ ਲੋਕਾਂ ਦਾ ਜਮਾਵੜਾ ਲੱਗ ਗਿਆ, ਜੋ ਉਸ ਦੇ ਜ਼ੁਲਮਾਂ ਤੋਂ ਸਤਾਏ ਹੋਏ ਸਨ ਅਤੇ ਉਨ੍ਹਾਂ ਨੇ ਏ. ਸੀ. ਪੀ. ਵਡੇਰਾ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਪੀੜਤ ਲੋਕਾਂ ਨੂੰ ਮੁਕਤ ਦਿਵਾਈ। ਜਾਣਕਾਰੀ ਅਨੁਸਾਰ ਡਵੀਜ਼ਨ ਨੰ. 6 ਦੀ ਪੁਲਸ ਨੇ 6 ਮਹੀਨੇ ਪਹਿਲਾਂ ਸੁਰਜੀਤ ਸਿੰਘ ਕੋਛੜ ’ਤੇ ਹੋਏ ਕਾਤਲਾਨਾ ਹਮਲੇ ਦੇ ਮੁੱਖ ਮੁਲਜ਼ਮ ਲਲਿਤ ਵਰਮਾ ਪੁੱਤਰ ਪ੍ਰੇਮ ਪ੍ਰਕਾਸ਼ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ, ਜੋ ਪਹਿਲਾਂ ਭੋਲੇ-ਭਾਲੇ ਲੋਕਾਂ ਨੂੰ ਜੂਆ ਖੇਡਣ ਦੀ ਸਕੀਮ ਦਿੰਦਾ ਅਤੇ ਉਸ ਦੇ ਲਈ ਉਨ੍ਹਾਂ ਦੇ ਫੋਨ ’ਚ ਇਕ ਆਈ. ਡੀ. ਬਣਾ ਕੇ ਉਨ੍ਹਾਂ ਨੂੰ ਭੇਜ ਦਿੰਦਾ ਸੀ, ਜਿਸ ਤੋਂ ਬਾਅਦ ਇਨਸਾਨ ਪੂਰੀ ਤਰ੍ਹਾਂ ਇਸ ਦਾ ਕਰਜ਼ਦਾਰ ਹੋ ਜਾਂਦਾ ਸੀ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਕਿਵੇਂ ਲੁੱਟਦਾ ਸੀ ਇਹ ਵੱਡੇ ਘਰਾਣੇ ਦੇ ਲੋਕਾਂ ਨੂੰ
ਪੁਲਸ ਥਾਣੇ ਦੇ ਬਾਹਰ ਮੌਜੂਦ ਇਸ ਦੇ ਇਕ ਪੀੜਤ ਚੰਦਨ ਥਾਪਰ ਨੇ ਦੱਸਿਆ ਕਿ ਲਲਿਤ ਪਹਿਲਾਂ ਉਨ੍ਹਾਂ ਨੂੰ ਆਪਣੇ ਫੋਨ ’ਤੇ ਇਕ ਆਈ. ਡੀ. ਬਣਾ ਕੇ ਭੇਜ ਦਿੰਦਾ ਸੀ, ਜਿਸ ਵਿਚ ਜੂਆ ਖੇਡਣ ਵਾਲਾ ਆਪਣੇ ਘਰ ਬੈਠਾ ਹੀ ਗੋਆ, ਨੇਪਾਲ ਅਤੇ ਵਿਦੇਸ਼ ਦੇ ਨਾਮਚੀਨ ਕਸੀਨੋ ਦੀ ਮੈਂਬਰਸ਼ਿਪ ਹਾਸਲ ਕਰ ਲੈਂਦਾ ਸੀ। ਉਸ ਤੋਂ ਇਲਾਵਾ ਫੋਨ ’ਤੇ ਹੀ ਉਹ ਤੁਹਾਨੂੰ ਹਰ ਤਰ੍ਹਾਂ ਦਾ ਮੈਚ ’ਤੇ ਸੱਟਾ ਲਗਾਉਣ ਦੀ ਛੋਟ ਦੇ ਦਿੰਦਾ ਸੀ। ਇਹ ਸਭ ਕੁਝ ਉਹ ਆਨਲਾਈਨ ਕਰਵਾਉਂਦਾ ਸੀ। ਜਿਉਂ ਹੀ ਇਨਸਾਨ ਪੈਸੇ ਹਾਰ ਜਾਂਦਾ ਤਾਂ ਸਵੇਰੇ ਹੀ ਇਹ ਉਨ੍ਹਾਂ ਦੇ ਘਰ ਅਤੇ ਫੈਕਟਰੀਆਂ ’ਚ ਆ ਕੇ ਉਨ੍ਹਾਂ ਨੂੰ ਅੱਗੇ ਹੋਰ ਦਾਅ ਲਗਾਉਣ ਲਈ ਮਜਬੂਰ ਕਰਦਾ ਸੀ। 

ਸਭ ਕੁਝ ਲੁੱਟਣ ਤੋਂ ਬਾਅਦ ਕੋਠੀ ਅਤੇ ਗੱਡੀਆਂ ਗਹਿਣੇ ਰੱਖਵਾਉਣ ਲਈ ਫਾਈਨਾਂਸ ਕੰਪਨੀਆਂ ਦੀ ਲੈਂਦਾ ਸੀ ਮਦਦ
ਇਸ ਦੇ ਪੀੜਤ ਚੰਦਨ ਥਾਪਰ, ਰਾਜੇਸ਼ ਪਾਸੀ, ਦਲੀਪ ਕੁਮਾਰ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਬੇਵਜ੍ਹਾ ਇਸ ਦੇ ਕੋਲ ਸਭ ਕੁਝ ਹਾਰ ਜਾਂਦੇ ਤਾਂ ਇਸ ਦਾ ਆਖਰੀ ਨਿਸ਼ਾਨਾ ਹੁੰਦਾ ਸੀ ਹਾਰੇ ਹੋਏ ਅਮੀਰਜ਼ਾਦਿਆਂ ਨੂੰ ਪਾਸ਼ ਕਾਲੋਨੀਆਂ ’ਚ ਬਣੀਆਂ ਉਨ੍ਹਾਂ ਦੀਆਂ ਮਹਿੰਗੀਆਂ ਜਾਇਦਾਦਾਂ ਨੂੰ ਹਥਿਆਉਣਾ। ਉਸ ਦੇ ਲਈ ਵੀ ਇਸ ਨੇ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੁੰਦੀ ਸੀ।  ਫੜਿਆ ਗਿਆ ਮੁਲਜ਼ਮ ਉਨ੍ਹਾਂ ਲੋਕਾਂ ਨੂੰ ਫਿਰ ਆਪਣੇ ਹੀ ਇਕ ਹੋਰ ਸਾਥੀ, ਜੋ ਪੱਗੜੀਧਾਰੀ ਸਰਦਾਰ ਵਿਅਕਤੀ ਹੈ, ਜੋ ਇਕ ਫਾਈਨਾਂਸ ਕੰਪਨੀ ਦੁੱਗਰੀ ਰੋਡ ’ਤੇ ਖੋਲ੍ਹ ਕੇ ਬੈਠਾ ਹੈ, ਦੇ ਕੋਲ ਲੈ ਜਾਂਦਾ ਸੀ, ਉੱਥੇ ਇਹ ਲੋਕਾਂ ਦੇ ਚੈੱਕ, ਐਫੀਡੇਵਿਟ ਦਿਵਾ ਦਿੰਦਾ ਅਤੇ ਉਨ੍ਹਾਂ ਨੂੰ ਅੱਗੇ ਹੋਰ ਆਈ. ਡੀ. ਜ਼ਰੀਏ ਜੂਆ ਖੇਡਣ ਲਈ ਮਜਬੂਰ ਕਰਦਾ ਸੀ। ਉਸ ਵਿਚ ਵੀ ਜਦ ਉਹ ਆਪਣਾ ਸਭ ਕੁਝ ਘਰ-ਬਾਰ ਹਾਰ ਜਾਂਦੇ ਸਨ ਤਾਂ ਉਸ ਤੋਂ ਬਾਅਦ ਲਲਿਤ ਆਪਣੇ ਦੋਸਤ ਫਾਈਨਾਂਸ ਕੰਪਨੀ ਦੇ ਮਾਲਕ ਨਾਲ ਮਿਲ ਕੇ ਪੀੜਤ ਲੋਕਾਂ ਦੇ ਘਰਾਂ ’ਚ ਪੁੱਜ ਕੇ ਗੁੰਡਾਗਰਦੀ ਕਰ ਕੇ ਉਨ੍ਹਾਂ ਦੇ ਪੈਸੇ ਹਥਿਆ ਲੈਂਦਾ।

ਇਹ ਵੀ ਪੜ੍ਹੋ : SDM ਵੱਲੋਂ ਅਧਿਕਾਰੀਆਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਸਖ਼ਤ ਨਜ਼ਰ ਰੱਖਣ ਦੀਆਂ ਹਦਾਇਤਾਂ

ਫੜੇ ਗਏ ਮੁਲਜ਼ਮ ਲਲਿਤ ਦੇ ਫੋਨ ਨਾਲ ਖੁੱਲ੍ਹਣਗੇ ਕਈ ਸਨਸਨੀਖੇਜ਼ ਰਾਜ਼
ਪੀੜਤ ਲੋਕਾਂ ਨੇ ਲੁਧਿਆਣਾ ਪੁਲਸ ਵਿਸ਼ੇਸ਼ ਕਰ ਕੇ ਏ. ਸੀ. ਪੀ. ਵਡੇਰਾ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮ ਲਲਿਤ ਦਾ ਮੋਬਾਇਲ ਫੋਨ ਜੇਕਰ ਪੁਲਸ ਦੇ ਹੱਥ  ਲੱਗ ਗਿਆ ਤਾਂ ਇਸ ਤਰ੍ਹਾਂ ਕਈ ਅਮੀਰਜ਼ਾਦਿਆਂ ਦੇ ਰਾਜ਼ ਬੇਨਕਾਬ ਹੋਣਗੇ, ਜਿਨ੍ਹਾਂ ਨੂੰ ਇਹ ਆਪਣੇ ਦੋਸਤ ਜੋ ਫਾਈਨਾਂਸ ਕੰਪਨੀ ਦਾ ਮਾਲਕ ਹੈ, ਉਸ ਦੇ ਜ਼ਰੀਏ ਲੁੱਟ ਕੇ ਉਨ੍ਹਾਂ ਦੀਆਂ ਬੇਸ਼ੁਮਾਰ ਕੀਮਤੀ ਜਾਇਦਾਦਾਂ ਹਥਿਆ ਚੁੱਕੇ ਹਨ। ਆਉਣ ਵਾਲੇ ਦਿਨਾਂ ’ਚ ਹੋਰ ਵੀ ਕਈ ਪੀੜਤ ਪੁਲਸ ਦੇ ਸਾਹਮਣੇ ਆਉਣਗੇ, ਜਿਨ੍ਹਾਂ ਨਾਲ ਲਲਿਤ ਨੇ ਵੱਡੇ ਪੱਧਰ ’ਤੇ ਲੱਖਾਂ-ਕਰੋੜਾਂ ਦੀ ਠੱਗੀ ਮਾਰੀ ਹੈ। 

ਪੀੜਤ ਬਜ਼ੁਰਗ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਮੁੱਖ ਮੁਲਜ਼ਮ ਲਲਿਤ ਨੂੰ ਤਾਂ ਫੜ ਲਿਆ ਹੈ। ਉਹ ਹਮਲਾਵਰ ਨਿਤਿਨ ਪੁੱਤਰ ਦਿਨੇਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਫੜੇ, ਜਿਨ੍ਹਾਂ ਨੇ ਉਸ ਨੂੰ ਮਾਰਨ ਲਈ ਲਲਿਤ ਨਾਲ ਮਿਲ ਕੇ ਯੋਜਨਾ ਬਣਾਈ ਸੀ। ਏ. ਸੀ. ਪੀ. ਵਡੇਰਾ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਕਿੰਨੀ ਵੀ ਪਹੁੰਚ ਵਾਲਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਤੋਂ ਬਚਣ ਜੋ ਝਾਂਸੇ ’ਚ ਫਸਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਇਸ ’ਚ ਕਿਹੜੀ-ਕਿਹੜੀ ਫਾਈਨਾਂਸ ਕੰਪਨੀ ਅਤੇ ਹੋਰ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : 11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News