ਦਿੱਲੀ ਦੀ ਤਰਜ਼ ''ਤੇ ਦਿੱਤੀ ਜਾਵੇ ਰਾਹਤ, ਵਨ ਟਾਈਮ ਸੈਟਲਮੈਂਟ ਦੀ ਮੰਗ

03/02/2020 3:26:59 PM

ਚੰਡੀਗੜ੍ਹ (ਰਾਜਿੰਦਰ) : ਸੀ. ਐੱਚ. ਬੀ. ਰੈਜ਼ੀਡੈਂਟਸ ਵੈੱਲਫੇਅਰ ਫੈੱਡਰੇਸ਼ਨ ਦੀਆਂ 10 ਕੋ-ਆਰਡੀਨੇਸ਼ਨ ਕਮੇਟੀਆਂ ਨੇ ਐਤਵਾਰ ਨੂੰ ਆਪਣੀਆਂ ਮੰਗਾਂ ਸਬੰਧੀ ਸੈਕਟਰ-45 'ਚ ਮੀਟਿੰਗ ਕੀਤੀ। ਫੈੱਡਰੇਸ਼ਨ ਨੇ ਦਿੱਲੀ ਦੀ ਤਰਜ਼ 'ਤੇ ਉਨ੍ਹਾਂ ਨੂੰ ਵਨ ਟਾਈਮ ਸੈਟਲਮੈਂਟ ਦੇਣ ਦੀ ਮੰਗ ਕੀਤੀ ਅਤੇ ਫੈਸਲਾ ਲਿਆ ਕਿ ਲਗਾਤਾਰ 9 ਫਲੈਸ਼ ਰੈਲੀਆਂ ਤੋਂ ਬਾਅਦ ਹੁਣ 29 ਮਾਰਚ ਨੂੰ ਉਹ ਧਨਾਸ 'ਚ ਮਹਾਰੈਲੀ ਕਰਨਗੇ। ਫੈੱਡਰੇਸ਼ਨ ਨੇ ਯੂ. ਟੀ. ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਨੀਡ ਬੇਸਡ ਚੇਂਜ ਨੂੰ ਠੀਕ ਰੂਪ ਨਾਲ ਲਾਗੂ ਕਰਨ ਦੀ ਉਨ੍ਹਾਂ ਦੀ ਮੰਗ ਪੂਰੀ ਕਰਨ, ਨਾਲ ਹੀ ਦਿੱਲੀ ਦੀ ਤਰਜ਼ 'ਤੇ ਉਨ੍ਹਾਂ ਦੀ ਵਨ ਟਾਈਮ ਸੈਟਲਮੈਂਟ ਦੀ ਮੰਗ ਵੀ ਪੂਰੀ ਕੀਤੀ ਜਾਵੇ। ਫੈੱਡਰੇਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਵੱਲੋਂ ਆਪਣੇ ਮਕਾਨਾਂ 'ਚ ਕੀਤੇ ਬਦਲਾਵਾਂ ਨੂੰ ਹਟਾਉਣ ਲਈ ਸੀ. ਐੱਚ. ਬੀ. ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ, ਨਾਲ ਹੀ ਮਕਾਨ ਰੱਦ ਕਰਨ ਦਾ ਨੋਟਿਸ ਵੀ ਵਾਪਸ ਲਿਆ ਜਾਣਾ ਚਾਹੀਦਾ ਹੈ।

ਬਦਲਾਵਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦੈ
ਫੈੱਡਰੇਸ਼ਨ ਦੇ ਚੇਅਰਮੈਨ ਨਿਰਮਲ ਦੱਤ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁਨਰਵਾਸ ਯੋਜਨਾ ਤਹਿਤ ਲੋਕਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ, ਜੋ ਚੰਗਾ ਕਦਮ ਹੈ ਪਰ ਇੱਥੇ ਲੋਕਾਂ ਨੇ ਲੱਖਾਂ ਰੁਪਏ ਲਾ ਕੇ ਆਪਣੇ ਮਕਾਨਾਂ 'ਚ ਜ਼ਰੂਰਤ ਅਨੁਸਾਰ ਬਦਲਾਅ ਕੀਤੇ ਹਨ, ਜਿਨ੍ਹਾਂ ਨੂੰ ਰੈਗੂਲਰ ਕਰਨ ਲਈ ਪ੍ਰਸ਼ਾਸਨ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਵੀ ਸਾਰੀਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਇੱਥੇ ਪ੍ਰਸ਼ਾਸਨ ਵੱਲੋਂ ਮਾਮੂਲੀ ਬਦਲਾਵਾਂ 'ਤੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਨ ਟਾਈਮ ਸੈਟਲਮੈਂਟ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਠੀਕ ਮਾਇਨਿਆਂ 'ਚ ਨੀਡ ਬੇਸਡ ਚੇਂਜ ਲਾਗੂ ਹੋਵੇਗਾ। ਇਕ ਤਾਂ ਵਿਦ ਇਨ ਪਲਾਟ ਏਰੀਏ ਅੰਦਰ ਲੋਕਾਂ ਵੱਲੋਂ ਕੀਤੇ ਗਏ ਬਦਲਾਵਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਉਹ ਸੌ ਫ਼ੀਸਦੀ ਬਦਲਾਵਾਂ ਨੂੰ ਰੈਗੂਲਰ ਕਰਨ ਦੀ ਵੀ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਫੈੱਡਰੇਸ਼ਨ 'ਚ ਸਾਰੇ ਸਾਥੀਆਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ।


Anuradha

Content Editor

Related News