ਜ਼ਮੀਨ ਦੇ ਸੌਦੇ ’ਚ ਇਕ ਲੱਖ ਰੁਪਏ ਦੀ ਠੱਗੀ, ਕੇਸ ਦਰਜ

Sunday, Aug 02, 2026 - 07:29 PM (IST)

ਜ਼ਮੀਨ ਦੇ ਸੌਦੇ ’ਚ ਇਕ ਲੱਖ ਰੁਪਏ ਦੀ ਠੱਗੀ, ਕੇਸ ਦਰਜ

ਮੋਗਾ (ਆਜ਼ਾਦ)-ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ ਵਿਚ ਇਕ ਲੱਖ ਰੁਪਏ ਦੀ ਠੱਗੀ ਕਰਨ ਅਤੇ ਉਹੀ ਜ਼ਮੀਨ ਕਿਸੇ ਹੋਰ ਨੂੰ ਵੇਚਣ ਦੇ ਦੋਸ਼ ਹੇਠ ਕੋਟ ਈਸੇ-ਖਾਂ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।  ਪਿੰਡ ਲੌਹਾਰਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਜ਼ਿਲਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਾਲ 2022 ਵਿਚ ਉਸ ਨੇ ਆਪਣੇ ਪਿੰਡ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਨਾਲ 19 ਮਰਲੇ ਜ਼ਮੀਨ ਦਾ 3 ਲੱਖ ਰੁਪਏ ਵਿਚ ਇਕਰਾਰਨਾਮਾ ਕੀਤਾ ਸੀ।

ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ Alert

ਉਸ ਨੇ ਇਕਰਾਰਨਾਮੇ ਸਮੇਂ 1 ਲੱਖ ਰੁਪਏ ਅਦਾਇਗੀ ਕਰ ਦਿੱਤੀ ਸੀ, ਜਦਕਿ ਬਾਕੀ ਰਕਮ ਰਜਿਸਟਰੀ ਸਮੇਂ ਦੇਣੀ ਤੈਅ ਹੋਈ ਸੀ ਪਰ ਮੁਲਜ਼ਮ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਕੀਤਾ ਹੋਇਆ ਸਮਝੌਤਾ ਨਿਭਾਇਆ। ਇਸ ਦੀ ਬਜਾਏ ਉਸ ਨੇ ਉਹੀ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ, ਜਿਸ ਕਾਰਨ ਉਸ ਨਾਲ ਧੋਖਾਧੜੀ ਹੋਈ। ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਕੋਟ ਈਸੇ-ਖਾਂ ਪੁਲਸ ਨੇ ਰਾਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਨਾਮਜ਼ਦ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ: ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News