8 ਕਿਲੋ ਚੂਰਾ-ਪੋਸਤ ਸਮੇਤ ਇਕ ਗ੍ਰਿਫਤਾਰ
Thursday, Dec 06, 2018 - 05:52 AM (IST)

ਲੁਧਿਆਣਾ, (ਸਲੂਜਾ/ਵਿਪਨ)- ਨਸ਼ਾ ਸਮੱਗਲਿੰਗ ਖਿਲਾਫ ਸੀ. ਆਈ. ਏ-ਜੀ. ਆਰ. ਪੀ. ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਅਜਿਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਮੱਧ ਪ੍ਰਦੇਸ਼ ਤੋਂ ਕੋਰੀਅਰ ਦੀ ਆੜ ’ਚ ਚੂਰਾ-ਪੋਸਤ ਦੀ ਡਲਿਵਰੀ ਲੈ ਕੇ ਇਥੇ ਪਹੁੰਚਿਆ। ਇਹ ਜਾਣਕਾਰੀ ਦਿੰਦਿਆਂ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਲਵਿੰਦਰ ਸਿੰਘ ਤੇ ਥਾਣੇਦਾਰ ਬੀਰਬਲ ਦੀ ਪੁਲਸ ਪਾਰਟੀ ਵਲੋਂ ਪਲੇਟਫਾਰਮ ’ਤੇ ਗਸ਼ਤ ਕੀਤੀ ਜਾ ਰਹੀ ਸੀ, ਉਸ ਸਮੇਂ ਜਦੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ’ਚੋਂ 8 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਕਥਿਤ ਦੋਸ਼ੀ ਦੀ ਪਛਾਣ ਕੁਲਦੀਪ ਕੁਮਾਰ ਉਰਫ ਗੁੱਲੂ ਨਿਵਾਸੀ ਮੁਜ਼ਫੱਰਨਗਰ ਯੂ. ਪੀ. ਵਜੋਂ ਹੋਈ ਹੈ। ਜਿਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰ ਲਿਆ ਗਿਆ। ਕਥਿਤ ਦੋਸ਼ੀ ਨੇ ਪੁੱਛਗਿੱਛ ’ਚ ਇਹ ਦੱਸਿਆ ਕਿ ਉਸ ਨੂੰ ਤਾਂ ਇਕ ਪੈਕੇਟ ਡਲਿਵਰ ਕਰਨ ਦੇ 3000 ਰੁਪਏ ਆਉਣ-ਜਾਣ ਦੇ ਖਰਚੇ ਦੇ ਇਲਾਵਾ ਮਿਲਣੇ ਸਨ ਪਰ ਇਹ ਕਾਬੂ ਆ ਗਿਆ। ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਇਹ ਪਤਾ ਲਾਇਆ ਜਾਵੇਗਾ ਕਿ ਉਹ ਇਸ ਤੋਂ ਪਹਿਲਾਂ ਕਿੰਨੀ ਵਾਰ ਇਥੇ ਆਇਆ ਤੇ ਕਿਸ-ਕਿਸ ਨਸ਼ੇ ਦੀ ਡਲਿਵਰੀ ਦੇ ਕੇ ਗਿਆ।