ਸਿੰਡੀਕੇਟ ਦੀਆਂ ਗੱਡੀਆਂ ਫੜਨ ਤੋਂ ਡਰਦੇ ਨੇ ਅਧਿਕਾਰੀ, ਬਗਾਵਤ ਕਰਨ ਵਾਲੇ ਨੂੰ ਆਪਣੀ ਪਾਵਰ ਤੋਂ ਧੋਣਾ ਪੈ ਰਿਹੈ ਹੱਥ
Tuesday, Aug 30, 2022 - 07:59 PM (IST)

ਲੁਧਿਆਣਾ (ਸੇਠੀ) : ਮੰਡੀ ਗੋਬਿੰਦਗੜ੍ਹ ’ਚ ਸਥਾਪਿਤ ਸਿੰਡੀਕੇਟ ਗਰੁੱਪ ਪਟਿਆਲਾ ’ਚ ਬੈਠੇ ਮੋਬਾਈਲ ਵਿੰਗ ਦੇ ਉੱਚ ਅਧਿਕਾਰੀਆਂ ਵੱਲੋਂ ਚਲਾਇਆ ਜਾਂਦਾ ਹੈ। ਇਹ ਜਾਣਕਾਰੀ ‘ਜਗ ਬਾਣੀ’ ਗਰੁੱਪ ਨੂੰ ਭਰੋਸੇਯੋਗ ਸੂਤਰਾਂ ਨੇ ਸਬੂਤਾਂ ਦੇ ਆਧਾਰ ’ਤੇ ਦਿੱਤੀ। ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ’ਚ 350-400 ਛੋਟੀਆਂ-ਵੱਡੀਆਂ ਫਰਨੇਸ ਕੰਪਨੀਆਂ ਹਨ, ਜਿਸ ਕਾਰਨ ਹਰ ਦਿਨ ’ਚ ਲਗਭਗ 1200 ਟਰੱਕ ਸਕ੍ਰੈਪ ਅਤੇ 800 ਟਰੱਕ ਫਿਨਿਸ਼ ਗੁਡਸ ਇਧਰੋਂ-ਉਧਰ ਹੁੰਦੇ ਹਨ।
ਇਹ ਵੀ ਪੜ੍ਹੋ : ਕਈ ਪਿੰਡਾਂ 'ਚ ਨਹੀਂ ਖੁੱਲ੍ਹਣਗੇ ਮੁਹੱਲਾ ਕਲੀਨਿਕ, ਪ੍ਰਾਇਮਰੀ ਹੈਲਥ ਸੈਂਟਰਾਂ 'ਚ ਹੋਵੇਗਾ ਸੁਧਾਰ
ਇਹ ਟਰੱਕ ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ, ਐੱਮ. ਪੀ. ਤੋਂ ਆਉਂਦੇ ਹਨ, ਜਿਨ੍ਹਾਂ ਦੀ ਚੈਕਿੰਗ ਲਾਜ਼ਮੀ ਰਸਤੇ ’ਚ ਆਉਂਦੇ ਟੋਲ ਪਲਾਜ਼ਾ ’ਤੇ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਇਹ ਟਰੱਕ ਜ਼ਿਆਦਾਤਰ ਟੈਕਸ ਚੋਰੀ ਦੇ ਨਾਲ ਹੀ ਓਵਰਵੇਟ ਵੀ ਹੁੰਦੇ ਹਨ ਪਰ ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਦੇ ਉੱਚ ਅਧਿਕਾਰੀ ਮੰਡੀ ’ਚ ਚਲਾਏ 2 ਸਿੰਡੀਕੇਟ ਗਰੁੱਪਾਂ ਨੂੰ ਆਪਣੀ ਸਰਪ੍ਰਸਤੀ ਦੇ ਕੇ ਮੋਟੀ ਚਾਂਦੀ ਕੁੱਟ ਰਹੇ ਹਨ। ਸੂਤਰਾਂ ਮੁਤਾਬਕ ਇਹ ਸਾਰਾ ਕੰਮ ਮੰਡੀ ਗੋਬਿੰਦਗੜ੍ਹ ’ਚ ਸਥਾਪਿਤ ਦੋ ਸਿੰਡੀਕੇਟ ਗਰੁੱਪਾਂ ਵੱਲੋਂ ਚਲਾਇਆ ਜਾਂਦਾ ਹੈ, ਜਿਸ ਦੇ ਤਹਿਤ 70 ਤੋਂ ਜ਼ਿਆਦਾ ਪਾਸਰ ਆਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਜੁਲਾਈ ਦੇ ਮੁਕਾਬਲੇ ਅਗਸਤ 'ਚ 60 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ
ਇਸ ਦੇ ਨਾਲ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਸਿੰਡੀਕੇਟ ਪਟਿਆਲਾ ’ਚ ਬੈਠੇ ਮੋਬਾਈਲ ਵਿੰਗ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ’ਚ ਚਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਟੇਟ ਟੈਕਸ ਅਫਸਰ ਮੋਬਾਈਲ ਵਿੰਗ ਜਦੋਂ ਵੀ ਡਿਊਟੀ ਦੌਰਾਨ ਇਨ੍ਹਾਂ ਸਿੰਡੀਕੇਟ ਦੀ ਗੱਡੀ ਚੈਕਿੰਗ ਲਈ ਫੜਦਾ ਹੈ ਤਾਂ ਉਹ ਉੱਚ ਅਧਿਕਾਰੀ ਉਸ ਗੱਡੀ ਨੂੰ ਬਿਨਾਂ ਕਿਸੇ ਕਾਰਵਾਈ ਅਤੇ ਟੈਕਸ ਵਸੂਲੇ ਰਿਲੀਜ਼ ਕਰਵਾ ਦਿੰਦੇ ਹਨ ਜਾਂ ਨਾ-ਮਾਤਰ ਜੁਰਮਾਨਾ ਵਸੂਲ ਕੇ ਅਤੇ ਕਾਗਜ਼ਾਂ ’ਚ ਮਾਲ ਦੇ ਵਜ਼ਨ ਦੀ ਹੇਰਾ-ਫੇਰੀ ਦਿਖਾ ਕੇ ਗੱਡੀ ਛੱਡ ਦਿੱਤੀ ਜਾਂਦੀ ਹੈ ਅਤੇ ਜੇਕਰ ਮੌਕੇ ’ਤੇ ਮੌਜੂਦ ਉਸ ਉੱਚ ਅਧਿਕਾਰੀ ਗੱਲ ਨਹੀਂ ਮੰਨਦਾ ਤਾਂ ਉਸ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਇਹ ਵੀ ਪੜ੍ਹੋ : ਡੇਂਗੂ ਦੀ ਲਪੇਟ 'ਚ ਪੰਜਾਬ; ਅਕਤੂਬਰ ਦੇ ਅੱਧ ਤੱਕ ਸਿਖ਼ਰ 'ਤੇ ਹੋਣਗੇ ਮਾਮਲੇ
ਉਦਾਹਰਣ ਲਈ ਹਾਲ ਹੀ ’ਚ ਜਲੰਧਰ ਦੇ ਇਕ ਐੱਸ. ਟੀ. ਓ. ਨੇ ਬਵਾਗਤ ਦਾ ਰੁਖ਼ ਕਰਦੇ ਹੋਏ ਸਿੰਡੀਕੇਟ ਦੀ ਇਕ ਗੱਡੀ ਫੜੀ, ਜਿਸ ਦੇ ਨਤੀਜੇ ਵਜੋਂ ਉੱਚ ਅਧਿਕਾਰੀ ਨੇ ਉਸ ਤੋਂ ਪਾਵਰ ਖੋਹ ਲਈ ਤੇ ਹੋਰ ਅਧਿਕਾਰੀਆਂ ਲਈ ਇਕ ਉਦਾਹਰਣ ਸਥਾਪਿਤ ਕੀਤੀ ਕਿ ਜੇਕਰ ਕੋਈ ਵੀ ਅਧਿਕਾਰੀ ਸਿੰਡੀਕੇਟ ਦੇ ਟਰੱਕਾਂ ਨੂੰ ਫੜੇਗਾ ਤਾਂ ਉਸ ਨੂੰ ਆਪਣੀ ਪਾਵਰ ਤੋਂ ਹੱਥ ਧੋਣਾ ਪਵੇਗਾ।