ਮੰਗਾਂ ਸਬੰਧੀ ਨਾਨ-ਟੀਚਿੰਗ ਸਟਾਫ ਨੇ ਡੀ. ਏ. ਵੀ. ਕਾਲਜ ਦੇ ਗੇਟ ਮੂਹਰੇ ਦਿੱਤਾ ਧਰਨਾ

10/17/2018 6:26:39 AM

ਜਲਾਲਾਬਾਦ, (ਸੇਤੀਆ, ਜਤਿੰਦਰ, ਬੰਟੀ, ਨਿਖੰਜ, ਟੀਨੂੰ, ਦੀਪਕ, ਬਜਾਜ)– ਸਮੂਹ ਡੀ. ਏ. ਵੀ. ਕਾਲਜ ਨਾਨ-ਟੀਚਿੰਗ ਸਟਾਫ ਲੋਕਲ ਯੂਨਿਟ ਵੱਲੋਂ ਮੰਗਾਂ ਸਬੰਧੀ ਡੀ. ਏ. ਵੀ. ਕਾਲਜ ਦੇ ਗੇਟ ਮੂਹਰੇ 10  ਤੋਂ 11 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਨਾਨ-ਟੀਚਿੰਗ ਯੂਨਿਟ ਪ੍ਰਾਈਵੇਟ ਕਾਲਜ (ਏਡਿਡ ਅਤੇ ਅਨ-ਏਡਿਡ) ਸਟਾਫ ਜਿਸ ’ਚ ਪ੍ਰਧਾਨ ਹਾਕਮ ਚੰਦ, ਜਨਰਲ ਸਕੱਤਰ ਯਸ਼ਪਾਲ ਸਿੰਘ, ਮੈਡਮ ਬਾਲਾ, ਮੈਡਮ ਪੁਸ਼ਪਾ ਅਰੋਡ਼ਾ, ਰਵਿੰਦਰ ਸਿੰਘ, ਅਰਵਿੰਦਰ ਪਾਲ ਸਿੰਘ, ਸ਼ਿਵ ਪ੍ਰਸਾਦ, ਕੁਲਦੀਪ ਕੁਮਾਰ, ਬਲਵੰਤ ਸਿੰਘ, ਜਸਵਿੰਦਰ ਸਿੰਘ ਅਤੇ ਐੱਮ. ਐੱਸ. ਰਾਵਤ ਮੌਜੂਦ ਸਨ। ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਦੀ ਰੂਪ-ਰੇਖਾ ਦੱਸਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਕਿ   ਇਸ ਤੋਂ ਬਾਅਦ  25-10-2018 ਨੂੰ ਸਟੇਅ ਇਨ ਸਟਰਾਇਕ ਤੇ ਕਾਲਜ ਦੇ ਮੇਨ ਗੇਟ  ਅੱਗੇ ਸਵੇਰੇ 10  ਤੋਂ 11 ਵਜੇ ਤੱਕ ਅਤੇ  5-11-2018 ਨੂੰ ਪ੍ਰਿੰਸੀਪਲ ਦੇ ਦਫਤਰ ਅੱਗੇ ਸਵੇਰੇ 9.30 ਤੋਂ 1 ਵਜੇ ਤੱਕ ਧਰਨਾ ਦਿੱਤਾ ਜਾਵੇਗਾ।
ਕੀ ਹਨ ਸਟਾਫ ਦੀਆਂ ਮੰਗਾਂ
nਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1-12-2011 ਤੋਂ ਸੋਧੇ ਹੋਏ ਗ੍ਰੇਡ–ਪੇ ਦੀ ਨੋਟੀਫਿਕੇਸ਼ਨ  ਜਾਰੀ ਕਰਨਾ। 
n01-08-09 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350 ਤੋਂ  ਵਧਾ ਕੇ 500 ਰੁਪਏ ਦੀ ਨੋਟੀਫਿਕੇਸ਼ਨ ਜਾਰੀ ਕਰਨਾ (ਇਨ੍ਹਾਂ  ਦਾ ਲਾਭ ਇਨ੍ਹਾਂ ਕਾਲਜਾਂ ’ਚ ਕੰਮ ਕਰ ਰਹੇ ਟੀਚਿੰਗ ਅਮਲੇ ਨੂੰ ਦੇ ਦਿੱਤਾ ਗਿਆ ਹੈ।) 
nਡੀ. ਏ. ਦੀ ਬਕਾਇਆ ਰਾਸ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ। 
n01-01-2017 ਤੋਂ 5 ਫੀਸਦੀ ਅੰਤ੍ਰਿਮ ਰਾਹਤ ਨੋਟੀਫਿਕੇਸ਼ਨ ਜਾਰੀ ਕਰਨਾ। 
nਏਡਿਡ ਕਾਲਜਾਂ ਦੀਆਂ ਨਾਨ-ਟੀਚਿੰਗ ਦੀਆਂ ਖਾਲੀ ਪੋਸਟਾਂ ਭਰਨ ’ਤੇ ਲੱਗੀ ਰੋਕ ਹਟਾਉਣਾ। 
nਰੂਰਲ ਭੱਤਾ ਤੇ ਸਿਟੀ ਕੰਪਨਸੇਟਰੀ ਭੱਤਾ ਲਾਗੂ ਕਰਨਾ । 
nਪੈਨਸ਼ਨ ਸਕੀਮ ਨੂੰ ਲਾਗੂ ਕਰਨਾ।
 ਅਧਿਆਪਕਾਂ ਤੇ ਪਿੰਡ ਵਾਸੀਅਾਂ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ
 ਜਲਾਲਾਬਾਦ, (ਬੰਟੀ)–ਪਿੰਡ ਢਾਣੀ ਨੱਥਾ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਫਰਮਾਨ ਖਿਲਾਫ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਜਾਣਕਾਰੀ ਅਨੁਸਾਰ ਮਰਨ ਵਰਤ ’ਤੇ ਬੈਠੇ ਅਧਿਆਪਕ ਪ੍ਰਭਦੀਪ ਸਿੰਘ ਦੇ ਸਮਰਥਨ ’ਚ ਪਿੰਡ ਵਾਸੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।


Related News