ਹਾਦਸੇ ’ਚ 1 ਦੀ ਮੌਤ ਹੋਣ ’ਤੇ ਬੱਸ ਡਰਾਈਵਰ ਨਾਮਜ਼ਦ

Thursday, Oct 25, 2018 - 04:36 AM (IST)

ਹਾਦਸੇ ’ਚ 1 ਦੀ ਮੌਤ ਹੋਣ ’ਤੇ ਬੱਸ ਡਰਾਈਵਰ ਨਾਮਜ਼ਦ

ਫ਼ਰੀਦਕੋਟ, (ਰਾਜਨ)- ਬੀਤੇ ਦਿਨੀਂ ਸ਼ਹਿਰੋਂ ਸਾਮਾਨ ਲੈ ਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ’ਚੋਂ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋਣ ’ਤੇ ਪੁਲਸ ਨੇ ਸਬੰਧਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਸ਼ਿਕਾਇਤਕਰਤਾ ਛਿੰਦਰਪਾਲ ਕੌਰ ਵਾਸੀ ਪਿੰਡ ਰਾਮੇਆਣਾ, ਫਰੀਦਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਜਸਵੀਰ ਸਿੰਘ, ਲਡ਼ਕਾ ਅਜੈਪਾਲ ਸਿੰਘ ਅਤੇ ਉਸ ਦੇ ਜੇਠ ਦਾ ਲਡ਼ਕਾ ਗਗਨਦੀਪ ਸਿੰਘ ਵੱਖ-ਵੱਖ ਮੋਟਰਸਾਈਕਲਾਂ ’ਤੇ ਜਦੋਂ ਘਰੇਲੂ ਜ਼ਰੂਰੀ ਸਾਮਾਨ ਲੈ ਕੇ ਵਾਪਸ ਪਿੰਡ ਆ ਰਹੇ ਸਨ ਤਾਂ ਬੱਸ ਅੱਡਾ ਅਜਿੱਤ ਗਿੱਲ ਕੋਲ ਇਕ ਬੱਸ ਦੇ ਡਰਾਈਵਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਤੀ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਜੈਪਾਲ ਸਿੰਘ ਦੇ ਜ਼ਖ਼ਮੀ ਹੋਣ ਕਰ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਸ਼ਿਕਾਇਤਕਰਤਾ ਵੱਲੋਂ ਸ਼ਨਾਖਤ ਕੀਤੇ ਗਏ ਬੱਸ ਡਰਾਈਵਰ ਸਤਨਾਮ ਸਿੰਘ ਵਾਸੀ ਜ਼ਿਲਾ ਬਠਿੰਡਾ ਵਿਰੁੱਧ ਮਾਮਲਾ ਕਰ ਕੇ ਅਗਲੇਰੀ ਕਾਰਵਾਈ ਜਾਰੀ ਹੈ।


Related News