ਡੰਪਿੰਗ ਗਰਾਊਂਡ ''ਚ ਮਿਲੀ ਨਵਜੰਮੀ ਬੱਚੀ ਦੀ ਲਾਸ਼

05/26/2019 1:04:39 AM

ਚੰਡੀਗੜ੍ਹ,(ਸੰਦੀਪ): ਸ਼ਹਿਰ 'ਚ ਡੱਡੂਮਾਜਰਾ ਸਥਿਤ ਡੰਪਿੰਗ ਗ੍ਰਾਊਂਡ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਜੀ. ਐੱਮ. ਐੱਸ. ਐੱਚ.-16 ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਮਲੋਆ ਥਾਣਾ ਪੁਲਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੁਲਸ ਸੂਤਰਾਂ ਦੀ ਮੰਨੀਏ ਤਾਂ ਐਤਵਾਰ ਨੂੰ ਪੁਲਸ ਲਾਸ ਦੇ ਡੀ. ਐੱਨ. ਏ. ਦੇ ਸੈਂਪਲ ਵੀ ਲੈ ਸਕਦੀ ਹੈ। ਸ਼ਨੀਵਾਰ ਕਿਸੇ ਰਾਹਗੀਰ ਨੇ ਡੰਪਿੰਗ ਗਰਾਊਂਡ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਦੇਖੀ ਤੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ।
ਮੌਕੇ 'ਤੇ ਪਹੁੰਚੀ ਮਲੋਆ ਪੁਲਸ ਨੇ ਬੱਚੀ ਨੂੰ ਤੁਰੰਤ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਪੁਲਸ ਦੀ ਮੁਢਲੀ ਜਾਂਚ 'ਚ ਸਾਹਮਣੇ ਆਇਆ ਕਿ ਲਾਸ਼ ਇਕ ਦਿਨ ਪੁਰਾਣੀ ਹੈ। ਬੱਚੀ ਦੇ ਮੂੰਹ 'ਚ ਕੱਪੜਾ ਪਾਇਆ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਬੱਚੀ ਹੋਣ ਕਾਰਨ ਉਸ ਨੂੰ ਮਾਰ ਕੇ ਸੁੱਟਿਆ ਗਿਆ ਹੈ। ਪੁਲਸ ਸ਼ਹਿਰ ਦੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ 'ਚ ਹਾਲ ਹੀ 'ਚ ਪੈਦਾ ਹੋਈਆਂ ਬੱਚੀਆਂ ਦਾ ਰਿਕਾਰਡ ਖੰਗਾਲ ਰਹੀ ਹੈ।


Related News