ਨਵੀਂ ਕਮਿਸ਼ਨਰ ਨੇ ਨਿਗਮ ਮੁਲਾਜ਼ਮਾਂ ਨੂੰ ਦਿੱਤਾ ਟਾਰਗੈੱਟ, 31 ਮਾਰਚ ਤੱਕ 41.50 ਕਰੋੜ ਪ੍ਰਾਪਰਟੀ ਟੈਕਸ ਕਰੋ ਇਕੱਠਾ

Thursday, Feb 05, 2026 - 09:54 AM (IST)

ਨਵੀਂ ਕਮਿਸ਼ਨਰ ਨੇ ਨਿਗਮ ਮੁਲਾਜ਼ਮਾਂ ਨੂੰ ਦਿੱਤਾ ਟਾਰਗੈੱਟ, 31 ਮਾਰਚ ਤੱਕ 41.50 ਕਰੋੜ ਪ੍ਰਾਪਰਟੀ ਟੈਕਸ ਕਰੋ ਇਕੱਠਾ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੀ ਨਵੀਂ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਵੱਲੋਂ ਬੁੱਧਵਾਰ ਨੂੰ ਬਕਾਇਆ ਰੈਵੇਨਿਊ ਦੀ ਵਸੂਲੀ ਦੇ ਮੁੱਦੇ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਵੱਲੋਂ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਾਪਰਟੀ ਟੈਕਸ ਦੇ ਰੂਪ ’ਚ 180 ਕਰੋੜ ਦਾ ਟਾਰਗੈੱਟ ਰੱਖਿਆ ਗਿਆ ਹੈ। ਇਸ ’ਚੋਂ 31 ਜਨਵਰੀ ਤੱਕ ਲੱਗਭਗ 138.50 ਕਰੋੜ ਦੀ ਵਸੂਲੀ ਹੋਈ ਹੈ।

ਇਹ ਵੀ ਪੜ੍ਹੋ : ਖੰਨਾ ਪੁਲਸ ਵੱਲੋਂ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫ਼ਤਾਰ

ਭਾਵੇਂਕਿ ਇਹ ਅੰਕੜਾ ਪਾਰ ਕਰਨ ਦੀ ਵੱਡੀ ਵਜ੍ਹਾ ਮੌਜੂਦਾ ਵਿੱਤੀ ਸਾਲ ਦੌਰਾਨ ਹਲਕਾ ਵੈਸਟ ਦੀ ਉਪ ਚੋਣ ਕਾਰਨ ਸਰਕਾਰ ਵੱਲੋਂ ਲੰਮੇ ਸਮੇਂ ਤੱਕ ਦਿੱਤੀ ਵਿਆਜ ਪੈਨਲਟੀ ਦੀ ਮੁਆਫੀ ਦੇਣਾ ਮੰਨਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਨੂੰ 31 ਮਾਰਚ ਤੱਕ 41.50 ਕਰੋੜ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਟਾਰਗੈੱਟ ਪੂਰਾ ਕਰਨ ਲਈ ਬੋਲਿਆ ਗਿਆ ਹੈ। ਇਸ ਸਬੰਧ ’ਚ ਪ੍ਰੋਗ੍ਰੈੱਸ ਰੀਵਿਊ ਕਰਨ ਲਈ ਕਮਿਸ਼ਨਰ ਵੱਲੋਂ 15 ਫਰਵਰੀ ਨੂੰ ਫਿਰ ਤੋਂ ਮੀਟਿੰਗ ਬੁਲਾਈ ਗਈ ਹੈ।


author

Sandeep Kumar

Content Editor

Related News