ਨਾਰਕੋਟਿਕਸ ਬਿਊਰੋ ਨੂੰ ਮਿਲੀ ਵੱਡੀ ਕਾਮਯਾਬੀ, ਲੁਧਿਆਣਾ ''ਚ 38 ਕਿੱਲੋ ਅਫੀਮ ਸਣੇ ਸਮੱਗਲਰ ਕੀਤਾ ਕਾਬੂ
Saturday, Jan 20, 2024 - 12:06 AM (IST)
ਲੁਧਿਆਣਾ (ਗੌਤਮ)- ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਰਾਜਪੁਰਾ ਦੇ ਨੇੜੇ ਸ਼ੰਭੂ ਬਾਰਡਰ ’ਤੇ ਨਾਕਾਬੰਦੀ ਦੌਰਾਨ ਲੁਧਿਆਣਾ ਦੇ ਨਸ਼ਾ ਸਮੱਗਲਰ ਨੂੰ ਕਾਬੂ ਕਰ ਲਿਆ। ਟੀਮ ਨੇ ਮੁਲਜ਼ਮ ਦੀ ਕੀਆ ਸੇਲਟੋਸ ਕਾਰ ਦੇ ਵੱਖ-ਵੱਖ ਹਿੱਸਿਆਂ ’ਚ ਛੁਪਾ ਕੇ ਰੱਖੀ ਹੋਈ 38 ਕਿਲੋ ਅਫੀਮ ਬਰਾਮਦ ਕਰ ਲਈ ਹੈ। ਅਧਿਕਾਰੀਆਂ ਨੇ ਮੁਲਜ਼ਮ ਦੀ ਪਛਾਣ ਅਮਨਪ੍ਰੀਤ ਸਿੰਘ ਲੁਧਿਆਣਾ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਵਜੋਂ ਹੋਈ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸਮੱਗਲਿੰਗ ਦੇ ਧੰਦੇ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਈਰਾਨ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਨਾਲ ਸ਼ੁਰੂ ਹੋਇਆ ਪਾਕਿ ਦਾ ਵਿਵਾਦ, ਬਾਰਡਰ 'ਤੇ ਰੋਕੇ 5,000 ਅਫ਼ਗਾਨੀ ਟਰੱਕ
ਸੂਤਰਾਂ ਦਾ ਕਹਿਣਾ ਹੈ ਕਿ ਨਸ਼ਾ ਸਮੱਗਲਰ ਅੰਤਰਰਾਸ਼ਟਰੀ ਪੱਧਰ 'ਤੇ ਸਮੱਗਲਿੰਗ ਕਰ ਰਿਹਾ ਸੀ। ਪਿੰਡ ਵਿਚ ਹੀ ਉਸ ਨੇ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਹੋਈਆਂ ਹਨ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਹੈ, ਜਿਸ ’ਤੇ ਟੀਮ ਨੇ ਵੱਖ-ਵੱਖ ਸਥਾਨਾਂ ’ਤੇ ਟਰੈਪ ਲਗਾ ਲਿਆ। ਮੁਲਜ਼ਮ ਨੂੰ ਸ਼ੰਭੂ ਬਾਰਡਰ ’ਤੇ ਕਾਬੂ ਕਰ ਲਿਆ ਗਿਆ। ਟੀਮ ਉਸ ਦੇ ਸੰਪਰਕਾਂ ਸਬੰਧੀ ਜਾਂਚ ’ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਬਸਪਾ-ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ 'ਚ ਜਾਰੀ ਰਹੇਗਾ ਗਠਜੋੜ
ਟੀਮ ਦਾ ਦਾਅਵਾ ਹੈ ਕਿ ਕਈ ਵੱਡੇ ਸਮੱਗਲਰਾਂ ਬਾਰੇ ਖੁਲਾਸਾ ਹੋ ਸਕਦਾ ਹੈ। ਫਿਲਹਾਲ ਐੱਨ.ਸੀ.ਬੀ. ਵੱਲੋਂ ਮੁਲਜ਼ਮ ਤੋਂ ਬਰਾਮਦ ਮੋਬਾਈਲ ਫੋਨਾਂ ਦੀ ਡਿਟੇਲ ਨੂੰ ਖੰਗਾਲਿਆ ਜਾ ਰਿਹਾ ਹੈ। ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਕਾਰ ਵੀ ਮੁਲਜ਼ਮ ਦੇ ਨਾਮ ’ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8