ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

10/12/2019 11:16:59 PM

ਬੁਢਲ਼ਾਡ (ਮਨਜੀਤ)- ਬੁਢਲਾਡਾ ਤੋਂ ਭੀਖੀ ਅਤੇ ਬਰੇਟਾ-ਜਾਖਲ ਤੱਕ ਬਣਨ ਵਾਲੀ ਨੈਸ਼ਨਲ ਹਾਈਵੇ 148-ਬੀ ਸੜਕ ਲਈ ਅੇਕਵਾਇਰ ਕੀਤੀ ਜਾਣ ਵਾਲੀ ਕਮਰਸਲ ਜਮੀਨ ਦੇ ਮਾਲਕਾਂ ਤੇ ਕਬਜਕਾਰਾਂ ਵਿੱਚ ਸਰਕਾਰ ਪ੍ਰਤੀ ਅੱਜ ਹੱਥ ਖੜ੍ਹੇ ਕਰਕੇ ਸੰਗਰਸ਼ ਕਮੇਟੀ ਦੇ ਆਗੂਆਂ ਨੇ ਰੋਸ ਜਾਹਿਰ ਕੀਤਾ। ਸੰਘਰਸ਼ ਕਮੇਟੀ ਦੇ ਆਗੂ ਮੁਖਇੰਦਰ ਸਿੰਘ ਪਿੰਕਾ, ਡਾ: ਰਵਿੰਦਰ ਸ਼ਰਮਾ ਅਤੇ ਅਮਰਜੀਤ ਸਿੰਘ ਅੰਬੀ ਨੇ ਕਿਹਾ ਕਿ ਉਨ੍ਹਾਂ ਦੇ ਮਹਿੰਗੇ ਭਾਅ ਦੀ ਜਮੀਨ ਘੱਟ ਭਾਅ ਤੇ ਸਰਕਾਰ ਵੱਲੋਂ ਖਰੀਦੀ ਜਾ ਰਹੀ ਹੈ। ਜਿਸ ਦੇ ਰੋਸ ਵਜੋਂ 15 ਅਕਤੂਬਰ ਨੂੰ 9.30 ਵਜੇ ਐੱਸ.ਡੀ.ਐੱਮ ਬੁਢਲਾਡਾ ਦੇ ਦਫਤਰ ਤੋਂ ਰੋਸ ਮਾਰਚ ਸ਼ੁਰੂ ਕਰਕੇ ਗੁਰੂ ਨਾਨਕ ਕਾਲਜ ਚੋਂਕ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਪੀੜਤਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇੱਕ ਅਫਸਰਾਂ ਦੀ ਕਮੇਟੀ ਬਣਾ ਕੇ ਅੱਜ ਦੇ ਭਾਅ ਮੁਤਾਬਿਕ ਕਾਬਜਕਾਰਾਂ, ਦੁਕਾਨਦਾਰਾਂ, ਸੈੱਲਰਾਂ, ਹੋਟਲਾਂ, ਪੈਟਰੋਲ ਪੰਪਾਂ, ਛੋਟੀ ਇੰਡਸਟਰੀ, ਪਲਾਟਾਂ ਅਤੇ ਜਮੀਨ ਮਾਲਕਾਂ ਨੂੰ ਮੁੱਲ ਪਾ ਕੇ ਯੋਗ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਕਰਨਲ ਰਸਨੀਲ ਸਿੰਘ ਚਹਿਲ, ਗੁਰਪ੍ਰੀਤ ਸਿੰਘ ਸਿੱਧੂ, ਜਗੇਸ਼ ਪੰਪ ਵਾਲੇ, ਐਡਵੋਕੇਟ ਸੁਸ਼ੀਲ ਕੁਮਾਰ, ਪ੍ਰਧਾਨ ਜਸਪਾਲ ਸਿੰਘ ਖੁਰਮੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News