ਨਾਭਾ ਜੇਲ ਦੇ ਹਵਾਲਾਤੀ ਤੋਂ ਮੋਬਾਇਲ ਬਰਾਮਦ, ਮਾਮਲਾ ਦਰਜ
Monday, Feb 04, 2019 - 08:55 PM (IST)

ਨਾਭਾ,(ਰਾਹੁਲ) : ਪੰਜਾਬ ਦੀ ਅਤਿ ਸੁਰੱਖਿਅਤ ਜ਼ਿਲਿਆਂ 'ਚ ਮਸ਼ਹੂਰ ਮੰਨੀ ਜਾਂਦੀ ਨਾਭਾ ਦੀ ਹਾਈ ਮੈਕਸੀਮਮ ਸਕਿਓਰਿਟੀ ਜੇਲ ਅੰਦਰ ਇਕ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਜੇਲ 'ਚ ਤਲਾਸ਼ੀ ਦੌਰਾਨ ਹਵਾਲਾਤੀ ਹਰਨੇਕ ਸਿੰਘ ਉਰਫ ਮਿੰਟੂ ਪੁੱਤਰ ਭਾਗ ਸਿੰਘ ਵਾਸੀ ਆਦਰਸ਼ ਨਗਰ ਫਗਵਾੜਾ ਕੋਲੋਂ ਇਕ ਮੋਬਾਇਲ ਬਰਾਮਦ ਹੋਇਆ। ਹਵਾਲਾਤੀ ਕੋਲੋਂ ਓਪੋ ਕੰਪਨੀ ਦਾ ਮੋਬਾਇਲ ਬਰਾਮਦ ਹੋਇਆ, ਜਿਸ ਉਪਰੰਤ ਪੁਲਸ ਵਲੋਂ ਉਸ ਖਿਲਾਫ ਧਾਰਾ 420 436 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਹਵਾਲਾਤੀ ਕੋਲੋਂ ਮੋਬਾਇਲ ਕਿਸ ਜ਼ਰੀਏ ਆਇਆ। ਜ਼ਿਕਰਯੋਗ ਹੈ ਕਿ 2 ਹਫਤੇ ਪਹਿਲਾਂ ਇਸ ਜੇਲ 'ਚ ਕੈਦੀਆਂ ਤੋਂ 12 ਮੋਬਾਇਲ ਬਰਾਮਦ ਕੀਤੇ ਗਏ ਸਨ।