ਨਾਭਾ ''ਚ ਮੈਡੀਕਲ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

08/09/2020 5:02:24 PM

ਨਾਭਾ (ਖੁਰਾਣਾ): ਅਨਲਾਕ ਡਾਊਨ-3 ਪੰਜਾਬ 'ਚ ਚੱਲ ਰਿਹਾ ਉੱਥੇ ਹੀ ਪਟਿਆਲੇ ਜ਼ਿਲ੍ਹੇ 'ਚ ਰਾਤ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਜਿੱਥੇ ਕਰਫ਼ਿਊ ਦੌਰਾਨ ਪੁਲਸ ਵਲੋਂ ਪੂਰੀ ਚੌਕਸੀ ਰੱਖੀ ਗਈ ਹੈ। ਉੱਥੇ ਹੀ ਕਰਫਿਊ ਦੇ ਦਰਮਿਆਨ ਚੋਰੀਆਂ ਦੀਆਂ ਵਾਰਦਾਤਾਂ 'ਚ ਲਗਾਤਾਰ ਇਜ਼ਾਫ਼ਾ ਹੁੰਦਾ ਜਾਰੀ ਹੈ, ਜਿਸ ਦੇ ਤਹਿਤ ਨਾਭਾ ਦੇ ਮੈਂਹਸ ਗੇਟ ਦੇ ਨਜ਼ਦੀਕ ਸਤਿ ਕਰਤਾਰ ਮੈਡੀਕਲ ਸਟੋਰ ਤੇ ਬੀਤੀ ਰਾਤ ਚੋਰਾਂ ਵਲੋਂ ਕੰਧ ਦੇ ਪਿਛਲੇ ਪਾਸੇ ਪਾੜ ਲਗਾ ਕੇ 19 ਹਜ਼ਾਰ ਕੈਸ਼, ਕੀਮਤੀ ਦਵਾਈਆਂ, ਸੀ.ਸੀ.ਟੀ.ਵੀ. ਦਾ ਡੀਵੀਆਰ ਅਤੇ ਐੱਲ.ਸੀ.ਡੀ. ਲੈ ਕੇ ਰਫੂ ਚੱਕਰ ਹੋ ਗਏ, ਦੁਕਾਨਦਾਰ ਨੂੰ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਉਹ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਅੰਦਰ ਗਿਆ ਤਾਂ ਸਾਰੀਆਂ ਦਵਾਈਆਂ ਫਰਸ਼ ਤੇ ਖਿਲਰੀਆਂ ਪਈਆਂ ਸਨ ਅਤੇ ਚੋਰਾਂ ਵਲੋਂ ਸਭ ਤੋਂ ਪਹਿਲਾਂ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਡੀਵੀਆਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਆਪਣੇ ਨਾਲ ਲੈ ਗਏ।ਪੁਲਸ ਵਲੋਂ ਹੁਣ ਚੋਰਾਂ ਨੂੰ ਫੜ੍ਹਨ ਦੀ ਗੱਲ ਕਹੀ ਜਾ ਰਹੀ ਹੈ ਭਾਵੇਂ ਕਿ ਇਕ ਪਾਸੇ ਕਰਫਿਊ ਲੱਗਾ ਹੈ ਪਰ ਫਿਰ ਵੀ ਚੋਰ ਸਰਗਰਮ ਵਿਖਾਈ ਦੇ ਰਹੇ ਹਨ।

PunjabKesari

ਇਸ ਮੌਕੇ ਤੇ ਪੀੜਤ ਦੁਕਾਨਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਦੁਕਾਨ ਤੇ ਆਇਆ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ ਅਤੇ ਦੁਕਾਨ ਅੰਦਰ ਲੱਗੇ ਡੀਵੀਆਰ, ਐਲ.ਸੀ.ਡੀ.19 ਹਜ਼ਾਰ ਕੈਸ਼ ਅਤੇ ਹੋਰ ਕੀਮਤੀ ਦਵਾਈਆਂ ਲੈ ਕੇ ਚੋਰ ਰਫੂ ਚੱਕਰ ਹੋ ਗਏ। ਇਸ ਮੌਕੇ ਤੇ ਸਾਬਕਾ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਨੇ ਕਿਹਾ ਕਿ ਜੋ ਇਹ ਚੋਰੀ ਦੀ ਘਟਨਾ ਵਾਪਰੀ ਹੈ ਅਤੇ ਚੋਰ ਸ਼ਰੇਆਮ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ ਪਰ ਇਕ ਪਾਸੇ ਜਿੱਥੇ ਰਾਤ ਨੂੰ ਕਰਫਿਊ ਲੱਗਿਆ ਹੋਇਆ ਸੀ। ਉਸ ਦੇ ਦਰਮਿਆਨ ਇਹ ਘਟਨਾ ਨੂੰ ਅੰਜਾਮ ਦੇਣਾ ਪੁਲਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਤਫਤੀਸ਼ੀ ਅਧਿਕਾਰੀ ਜੈ ਪ੍ਰਕਾਸ਼ ਨੇ ਕਿਹਾ ਕਿ ਮੈਡੀਕਲ ਸਟੋਰ ਤੇ ਬੀਤੀ ਰਾਤ ਚੋਰੀ ਹੋ ਗਈ। ਇਸ ਸਬੰਧ 'ਚ ਅਸੀਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ।


Shyna

Content Editor

Related News