ਮਾਂ ਨੇ ਮੇਨੂੰ ਦੁੱਖ-ਤਕਲੀਫ਼ਾਂ ਆਪਣੇ ਪਿੰਡੇ ’ਤੇ ਹੰਢਾ ਕੇ ਇਥੋਂ ਤੱਕ ਪਹੁੰਚਾਇਆ : ਵਿਧਾਇਕ ਉੱਗੋਕੇ

05/08/2022 4:30:06 PM

ਤਪਾ ਮੰਡੀ (ਸ਼ਾਮ, ਗਰਗ)-ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ‘ਮਦਰਜ਼ ਡੇਅ’ ਦੇ ਮੌਕੇ ’ਤੇ ਆਪਣੀ ਮਾਤਾ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਮਾਵਾਂ ਦਾ ਦਿਨ ਮਨਾਉਣ ਲਈ ਇਹ ਦਿਨ ਨਿਯਤ ਕੀਤਾ ਗਿਆ ਹੈ ਪਰ ਸਾਨੂੰ ਸਿਰਫ਼ ਸੋਸ਼ਲ ਮੀਡੀਆ ’ਤੇ ਸਟੇਟਸ ਪਾ ਕੇ ਫੋਕੀ ਵਾਹ-ਵਾਹ ਨਹੀਂ ਖੱਟਣੀ ਚਾਹੀਦੀ ਸਗੋਂ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਦੁੱਖ-ਤਕਲੀਫ਼ਾਂ ਆਪਣੇ ਪਿੰਡੇ ’ਤੇ ਹੰਢਾ ਕੇ ਸਾਨੂੰ ਇਥੋਂ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ਦੌਰਾਨ ਜਦੋਂ ਸਟੇਟਸ ਪਾਉਣ ਦਾ ਰਿਵਾਜ ਨਹੀਂ ਹੁੰਦਾ ਸੀ, ਉਨ੍ਹਾਂ ਕਿਹਾ ਕਿ ਘਰ ਦੇ ਹਰ ਬਜ਼ੁਰਗ ਕੁੰਜੀ ਮੁਖਤਿਆਰ ਹੁੰਦੇ ਸਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੀਆਂ ਦੁਨਿਆਵੀ ਚੀਜ਼ਾਂ ਅਤੇ ਆਪਣੇ ਸਰੀਰ ਦੀ ਸਾਂਭ-ਸੰਭਾਲ ਕਰਦੇ ਹਾਂ, ਉਸ ਨਾਲੋਂ ਕਿਤੇ ਵੱਧ ਸਾਨੂੰ ਆਪਣੇ ਮਾਪਿਆਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਮੌਕਾ ਵਾਰ-ਵਾਰ ਨਹੀਂ ਮਿਲਦਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ

ਇਸ ਲਈ ਮਾਪਿਆਂ ਦਾ ਕੋਈ ਦੇਣਾ ਵੀ ਨਹੀਂ ਦੇ ਸਕਦਾ ਕਿਉਂਕਿ ਜਿਸ ਤਰ੍ਹਾਂ ਰੁੱਖ ਆਪਣੇ ਪਿੰਡੇ ’ਤੇ ਧੁੱਪਾਂ ਹੰਢਾ ਕੇ ਸਾਨੂੰ ਸਾਹ ਲੈਣ ’ਚ ਸਹਾਈ ਬਣਦੇ ਹਨ, ਉਸੇ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਦੁੱਖਾਂ-ਤਕਲੀਫ਼ਾਂ ਆਪਣੇ ਪਿੰਡੇ ’ਤੇ ਹੰਢਾ ਕੇ ਮਾਪੇ ਸਾਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੇ ਅਤੇ ਠੰਢੀਆਂ ਛਾਵਾਂ ਦਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰਿਸ਼ਟੀ ’ਚ ਇਕੋ ਇਕ ਮਾਂ ਹੀ ਹੈ, ਜੋ ਤੁਹਾਡੇ ਜਨਮ ਤੋਂ ਪਹਿਲਾਂ ਹੀ ਤੁਹਾਡੇ ਨਾਲ ਪ੍ਰੇਮ ਕਰਨ ਲੱਗਦੀ ਹੈ। ਉਨ੍ਹਾਂ ਮਾਂ ਦਿਵਸ ਮੌਕੇ ਹਲਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਢਿੱਲਵਾਂ ਅਤੇ ਨਰਾਇਣ ਸਿੰਘ ਪੰਧੇਰ, ਚਰਨਜੀਤ ਕੌਰ ਹਲਕਾ ਮਹਿਲਾ ਆਗੂ, ਜਸਵਿੰਦਰ ਸਿੰਘ ਚੱਠਾ, ਕਾਲਾ ਚੱਠਾ, ਬੁੱਧ ਰਾਮ ਕਾਲਾ ਢਿੱਲਵਾਂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬਚਪਨ ਦੀ ਤਸਵੀਰ ਸਾਂਝੀ ਕਰ ‘ਮਾਂ ਦਿਵਸ’ ਦੀ ਦਿੱਤੀ ਵਧਾਈ


Manoj

Content Editor

Related News