Punjab : ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਇਆ ਮੁੰਡਾ, ਮੰਜ਼ਰ ਦੇਖ ਕੰਬ ਗਏ ਲੋਕ

Saturday, May 31, 2025 - 07:58 PM (IST)

Punjab : ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਇਆ ਮੁੰਡਾ, ਮੰਜ਼ਰ ਦੇਖ ਕੰਬ ਗਏ ਲੋਕ

ਲੁਧਿਆਣਾ, (ਖੁਰਾਨਾ)- ਲੁਧਿਆਣਾ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਜਾਣਕਾਰੀ ਮੁਤਾਬਕ, ਸਥਾਨਕ ਸਲੇਮ ਟਾਬਰੀ ਦੇ ਚਾਂਦਨੀ ਚੌਂਕ ਨੇੜੇ ਪੈਂਦੇ ਇਕ ਘਰ ਦੀ ਛੱਤ 'ਤੇ ਖੇਡ ਰਿਹਾ 7 ਸਾਲਾ ਬੱਚਾ 132 ਕੇ.ਵੀ. ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਬੱਚੇ ਨੂੰ ਇਲਾਜ ਲਈ ਰਾਮ ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

PunjabKesari

ਚਸ਼ਮਦੀਦਾਂ ਮੁਤਾਬਕ, ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਇਕ ਕਿਲੋਮੀਟਰ ਤਕ ਦਾ ਇਲਾਕਾ ਬੁਰੀ ਤਰ੍ਹਾਂ ਦਹਿਲ ਗਿਆ। ਲੋਕਾਂ ਨੂੰ ਲੱਗਾ ਕਿ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਇਸ ਦੌਰਾਨ ਦਹਿਸ਼ਤ ਦੇ ਮਾਰੇ ਇਲਾਕਾ ਨਿਵਾਸੀ ਜਦੋਂ ਆਪਣੇ ਘਰਾਂ 'ਚੋਂ ਬਾਹਰ ਨਿਕਲੇ ਤਾਂ ਭਿਆਨਕ ਘਟਨਾ ਦੀ ਜਾਣਕਾਰੀ ਮਿਲਣ 'ਤੇ ਬੁਰੀ ਤਰ੍ਹਾਂ ਹਿੱਲ ਗਏ। 

ਡਾਕਟਰਾਂ ਮੁਤਾਬਕ, ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ ਲਈ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਦੌਰਾਨ ਗਲੀ 'ਚ ਸਾਰੇ ਘਰਾਂ ਦੇ ਏਸੀ, ਫਰਿੱਜ ਅਤੇ ਬਿਜਲੀ ਦੋ ਹੋਰ ਉਪਕਰਣ ਸੜ ਗਏ। 


author

Rakesh

Content Editor

Related News