ਡੱਡੂਮਾਜਰਾ ’ਚ ਨੌਜਵਾਨ ’ਤੇ ਚਾਕੂ ਨਾਲ ਹਮਲਾ

Saturday, May 31, 2025 - 02:37 PM (IST)

ਡੱਡੂਮਾਜਰਾ ’ਚ ਨੌਜਵਾਨ ’ਤੇ ਚਾਕੂ ਨਾਲ ਹਮਲਾ

ਚੰਡੀਗੜ੍ਹ (ਪ੍ਰੀਕਸ਼ਿਤ) : ਡੱਡੂਮਾਜਰਾ ’ਚ ਵੀਰਵਾਰ ਨੂੰ ਕੁੱਝ ਨੌਜਵਾਨਾਂ ’ਚ ਲੜਾਈ ਹੋ ਗਈ ਅਤੇ ਇਕ ਨੇ ਦੂਜੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਸੈਕਟਰ-16 ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਸ ਦੀ ਪਛਾਣ 26 ਸਾਲਾ ਅਭਿਸ਼ੇਕ ਉਰਫ਼ ਗੱਟੂ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਵਿਸ਼ਾਲ ਉਰਫ਼ ਬਾਬੂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਭਿਸ਼ੇਕ ਨੇ ਦੱਸਿਆ ਕਿ ਉਹ ਪੁਰਾਣੇ ਵਾਹਨ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ। ਵੀਰਵਾਰ ਰਾਤ ਨੂੰ ਲਵਿਸ਼ ਨਾਲ ਡੱਡੂਮਾਜਰਾ ਦੀ ਮਾਰਕਿਟ ਵਿਚ ਖੜ੍ਹਾ ਸੀ। ਇਸ ਦੌਰਾਨ ਵਿਸ਼ਾਲ ਆ ਗਿਆ ਤੇ ਲਵਿਸ਼ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਨ ਲੱਗ ਪਿਆ। ਅਭਿਸ਼ੇਕ ਨੇ ਰੋਕਿਆ ਤਾਂ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਪਿੱਠ ’ਤੇ ਦੋ ਵਾਰ ਕੀਤੇ।


author

Babita

Content Editor

Related News