ਤੇਜ਼ਧਾਰ ਹਥਿਆਰ ਨਾਲ ਸੁੱਤੇ ਪਏ ਵਿਅਕਤੀ ਦਾ ਕਤਲ
Tuesday, Feb 08, 2022 - 10:25 AM (IST)

ਸਿਰਸਾ (ਲਲਿਤ): ਜ਼ਿਲ੍ਹਾ ਤੇ ਬਲਾਕ ਰਾਣੀਆਂ ਦੇ ਪਿੰਡ ਦਮਦਮਾ ’ਚ ਇਕ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਲਵੀਰ ਸਿੰਘ ਰਾਤ ਨੂੰ ਆਪਣੇ ਘਰ ’ਚ ਸੁੱਤਾ ਪਿਆ ਸੀ। ਬਲਵੀਰ ਘਰ ਇਕੱਲਾ ਸੀ ਤੇ ਉਸਦੀ ਪਤਨੀ ਬੱਚਿਆਂ ਨਾਲ ਆਪਣੇ ਪੇਕੇ ਸਿਰਸਾ ਗਈ ਹੋਈ ਸੀ। ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ’ਚ ਸੁੱਤੇ ਪਏ ਬਲਵੀਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਮਲੋਟ ਵਿਖੇ ਬਲੈਰੋ ਗੱਡੀ ’ਚੋਂ ਸਾਢੇ 6 ਲੱਖ ਰੁਪਏ ਬਰਾਮਦ
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਦਾ ਘਰ ਨਾਲ ਹੀ ਹੈ। ਸਵੇਰੇ ਜਦੋਂ ਉਹ ਭਰਾ ਦੇ ਘਰ ਆਈ ਤਾਂ ਦੇਖਿਆ ਕਿ ਉਸਦੀ ਮੌਤ ਹੋਈ ਗਈ ਸੀ। ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਰਾਣੀਆਂ ਥਾਣਾ ਇੰਚਾਰਜ ਸਾਧੂ ਰਾਮ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪੁੱਜ ਗਈ। ਪੁਲਸ ਟੀਮ ਨੇ ਮੌਕੇ ’ਤੇ ਨਿਰੀਖਣ ਕੀਤਾ ਤੇ ਕਈ ਜ਼ਰੂਰੀ ਤੱਥ ਇਕੱਠੇ ਕੀਤੇ। ਥਾਣਾ ਇੰਚਾਰਜ ਨੇ ਕਿਹਾ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਰਸਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ