ਕਤਲ ਮਾਮਲੇ ਦਾ ਦੋਸ਼ੀ ਗ੍ਰਿਫ਼ਤਾਰ, ਗੋਲੀ ਲੱਗਣ ਕਾਰਣ ਹਸਪਤਾਲ ’ਚ ਸੀ ਦਾਖਲ
Friday, Dec 08, 2023 - 04:39 PM (IST)

ਮੋਗਾ (ਆਜ਼ਾਦ) : ਬੀਤੀ 14 ਨਵੰਬਰ ਦੀ ਰਾਤ ਨੂੰ ਰੰਜਿਸ਼ ਕਾਰਣ ਹੋਏ ਲੜਾਈ ਝਗੜੇ ਵਿਚ ਗੋਲੀ ਲੱਗਣ ਕਾਰਣ ਵਿਕਾਸ ਜਿੰਦਲ ਦੀ ਮੌਤ ਹੋ ਗਈ ਸੀ, ਉਕਤ ਮਾਮਲੇ ਵਿਚ ਦੂਸਰੀ ਧਿਰ ਦਾ ਵੀਰ ਸਿੰਘ ਉਰਫ ਮਿੱਠੂ ਵੀ ਗੋਲ਼ੀ ਲੱਗਣ ਕਾਰਣ ਜ਼ਖਮੀ ਹੋ ਗਿਆ ਸੀ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਰਵਾਇਆ ਗਿਆ ਸੀ, ਜੋ ਪੁਲਸ ਦੀ ਨਿਗਰਾਨੀ ਵਿਚ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਵੀਰ ਸਿੰਘ ਮਿੱਠੂ ਦੀ ਮੈਡੀਕਲ ਰਿਪੋਰਟ ਸਹੀ ਆਉਣ ਉਪਰੰਤ ਉਸ ਨੂੰ ਛੁੱਟੀ ਦਿੱਤੀ ਗਈ ਸੀ, ਜਿਸ ’ਤੇ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਉਸ ਦੇ ਚਾਰ ਸਾਥੀ ਮਨੀ ਉਰਫ ਮੱਛਰ, ਮਨਜੋਤ ਸਿੰਘ ਟਿੱਡੀ, ਰਾਹੁਲਪ੍ਰੀਤ ਸਿੰਘ ਲੱਕੀ ਅਤੇ ਸਤਵਿੰਦਰ ਸਿੰਘ ਹੀਰੋ ਪਹਿਲਾਂ ਹੀ ਜੁਡੀਸ਼ੀਅਲ ਹਿਰਾਸਤ ਵਿਚ ਹਨ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।