ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਬਰਸੀ ਮੌਕੇ ਧੂਰੀ ਦੇ ਸ਼ੇਰਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

Thursday, Jul 07, 2022 - 05:01 PM (IST)

ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਬਰਸੀ ਮੌਕੇ ਧੂਰੀ ਦੇ ਸ਼ੇਰਪੁਰ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ਧੂਰੀ (ਦਵਿੰਦਰ) - ਪੰਜਾਬ ਦੀ ਧਰਤੀ ਪੀਰਾ ਫਕੀਰਾਂ ਦੀ ਧਰਤੀ ਹੈ। ਇਸ ਧਰਤੀ ’ਤੇ ਅਜਿਹੀਆਂ ਕਈ ਸੰਸਥਾਵਾ ਹਨ, ਜੋ ਸਮਾਜ ਦੀ ਭਲਾਈ ਕਰਨ ਦੇ ਨਾਲ-ਨਾਲ ਮਨੁੱਖ ਦੀ ਸੇਵਾ ਕਰਨ ਤੋਂ ਕਦੇ ਵੀ ਗੁਰੇਜ ਨਹੀਂ ਕਰਦੀਆਂ। ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਹਿੰਦ ਸਮਾਚਾਰ ਗੁੱਰਪ ਦੀ ਤਾਂ ਹਿੰਦ ਸਮਾਚਾਰ ਗਰੁਪ ਨੇ ਹਮੇਸ਼ਾ ਅੱਗੇ ਆ ਕੇ ਸਮਾਜ ਦੇ ਭਲੇ ਦੇ ਕੰਮਾਂ ਦੇ ਨਾਲ-ਨਾਲ ਜ਼ਰੂਰਤੰਦ ਲੋਕਾਂ ਦੀ ਸੇਵਾ ਕਰਨ ਤੋਂ ਗੁਰੇਜ਼ ਨਹੀਂ ਕੀਤਾ। 

ਸ਼੍ਰੀਮਤੀ ਸਵਦੇਸ਼ ਚੌਪੜਾ ਜੀ ਦੀ 7ਵੀਂ ਬਰਸੀ ’ਤੇ ਗਰੁਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ 7ਵਾਂ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਅਗਰਵਾਲ ਪੀਰਖਾਨਾ ਦੇ ਸੰਚਾਲਕ ਵਿਜੈ ਕੁਮਾਰ ਅਤੇ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਰਿਬਨ ਕੱਟ ਕੇ ਕੀਤਾ। ਇਸ ਕੈਂਪ ’ਚ ਆਏ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਸੈਂਕੜੇ ਮਰੀਜ਼ਾਂ ਦਾ ਚੈੱਕ ਅੱਪ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਪੁੱਜੇ ਮਾਲਰਕੋਟਲਾ ਦੇ ਵਿਧਾਇਕ ਜੁਲਰਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਦੇ ਕੇ ਸਨਾਮਨਿਤ ਕੀਤਾ ਗਿਆ।

ਇਸ ਮੌਕੇ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ ਮੁਫ਼ਤ ਮੈਡੀਕਲ ਚੈਕ ਅੱਪ ਕੈਂਪ ਲਗਾਉਣਾ ਬਹੁਤ ਸ਼ਲਾਂਘਾਯੋਗ ਉਪਰਾਲਾ ਹੈ। ਇਸ ਮੌਕੇ ਅਗਰਵਾਲ ਪੀਰਕਾਨਾ ਦੇ ਸੰਚਾਲਕ ਵਿਜੈ ਕੁਮਾਰ ਨੇ ਕਿਹਾ ਕਿ ਇਸ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਆਪਣਾ ਚੈੱਕਅੱਪ ਕਰਵਾਇਆ ਹੈ। ਅਜਿਹੇ ਕੈਂਪ ਹਰੇਕ ਪਿੰਡ ’ਚ ਲੱਗਣੇ ਚਾਹੀਦੇ ਹਨ ਤਾਂ ਜੋ ਲੋਕ ਸਮੇਂ ਸਿਰ ਆਪਣਾ ਚੈੱਕ ਅੱਪ ਕਰਵਾਉਂਦੇ ਰਹਿਣ। ਇਸ ਮੌਕੇ ਮਾਲਰਕੋਟਲਾ ਦੇ ਵਿਧਾਇਕ ਜੁਲਰਹਿਮਾਨ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਸ਼ੁੱਭਕਾਮਨਾ ਦਿੰਦੇ ਹਾਂ। ਅੱਜ ਜਗਬਾਣੀ ਗਰੁੱਪ ਵੱਲੋਂ ਜੋ ਕੈਂਪ ਲਗਾਇਆ ਗਿਆ ਹੈ, ਇਸ ਨਾਲ ਸੈਂਕੜੇ ਲੋਕਾਂ ਨੂੰ ਫ਼ਾਇਦਾ ਮਿਲੇਗਾ।


author

rajwinder kaur

Content Editor

Related News