ਟਰੈਕਟਰ ਵੱਲੋਂ ਟੱਕਰ ਮਾਰਨ ''ਤੇ ਮੋਟਰਸਾਈਕਲ ਸਵਾਰ ਦੀ ਮੌਤ

Friday, Aug 23, 2019 - 06:24 PM (IST)

ਟਰੈਕਟਰ ਵੱਲੋਂ ਟੱਕਰ ਮਾਰਨ ''ਤੇ ਮੋਟਰਸਾਈਕਲ ਸਵਾਰ ਦੀ ਮੌਤ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਟਰੈਕਟਰ ਵੱਲੋਂ ਟੱਕਰ ਮਾਰਨ 'ਤੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਸੱਤ ਪ੍ਰਕਾਸ਼ ਨੇ ਦੱਸਿਆ ਕਿ ਮੁਦੱਈ ਲੀਲਾ ਵਾਸੀ ਦਿੜ੍ਹਬਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 17 ਅਗਸਤ ਨੂੰ ਬਿੱਟੂ ਸਿੰਘ ਵਾਸੀ ਦਿੜ੍ਹਬਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੇਨ ਸੜਕ ਦਿੜ੍ਹਬਾ ਸੰਗਰੂਰ ਰੋਡ 'ਤੇ ਗਿਆ ਸੀ, ਜਿਥੇ ਬਿੱਟੂ ਸਿੰਘ ਉਕਤ ਨੂੰ ਅਕਸ਼ੈ ਸਿੰਘ ਦੇ ਮੋਟਰਸਾਈਕਲ ਨੂੰ ਇਕ ਟਰੈਕਟਰ ਦੇ ਅਣਪਛਾਤੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਣ ਬਿੱਟੂ ਸਿੰਘ ਜ਼ਖਮੀ ਹੋ ਗਿਆ। ਜਦੋਂਕਿ 21 ਅਗਸਤ ਨੂੰ ਅਕਸ਼ੈ ਸਿੰਘ ਉਕਤ ਦੀ ਮੌਤ ਹੋ ਗਈ। ਪੁਲਸ ਨੇ ਟਰੈਕਟਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Karan Kumar

Content Editor

Related News