ਅਣਪਛਾਤੇ ਮੋਟਰਸਾਇਕਲ ਸਵਾਰ ਦਿਨ-ਦਿਹਾੜੇ ਸਾਇਕਲ ਸਵਾਰ ਤੋਂ ਮੋਬਾਇਲ ਖੋਹ ਕੇ ਫਰਾਰ
Thursday, Jan 07, 2021 - 01:33 PM (IST)

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਦਰਾਜ ਰੋਡ ਤੋਂ ਮੋਟਰਸਾਇਕਲ ਸਵਾਰ ਅਣਪਛਾਤਿਆਂ ਨੇ ਦਿਨ-ਦਿਹਾੜੇ ਸਾਇਕਲ ਸਵਾਰ ਦਾ ਮੋਬਾਇਲ ਖੋਹ ਕੇ ਫਰਾਰ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਰੋਟੀ ਖਾਕੇ ਆਪਣੇ ਕੰਮ ਕਰਦੇ ਦੁਕਾਨ ’ਤੇ ਸਾਇਕਲ ਤੇ ਮੋਬਾਇਲ ਸੁਣਦਾ ਆ ਰਿਹਾ ਸੀ ਤਾਂ ਪਿੱਛੋਂ ਮੋਟਰਸਾਇਕਲ ਸਵਾਰ ਅਣਪਛਾਤੇ ਮੋਬਾਇਲ ਖੋਹ ਕੇ ਰੇਲਵੇ ਗਲੀ ’ਚੋਂ ਦੀ ਫਰਾਰ ਹੋ ਗਏ। ਸਾਇਕਲ ਸਵਾਰ ਦੀਪ ਸਿੰਘ ਨੇ ਦੱਸਿਆ ਕਿ ਮੋਬਾਇਲ ਦੀ ਕੀਮਤ ਅੰਦਾਜਨ 8-9 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਘਟਨਾ ਸੰਬੰਧੀ ਦੀਪ ਸਿੰਘ ਨੇ ਆਪਣੇ ਭਰਾ ਅਤੇ ਦੁਕਾਨ ਮਾਲਕ ਨੂੰ ਦੱਸਿਆ,ਜਿਨ੍ਹਾਂ ਮੋਟਰਸਾਇਕਲ ਸਵਾਰਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਨਾ ਮਿਲਣ ਤੇ ਘਟਨਾ ਬਾਰੇ ਤਪਾ ਪੁਲਸ ਦੇ ਧਿਆਨ ’ਚ ਲਿਆਂਦਾ ਗਿਆ।
ਦੱਸਣਯੋਗ ਹੈ ਕਿ ਸ਼ਹਿਰ ’ਚ ਮੋਬਾਇਲ ਖੋਹਣ ਦੀਆਂ 3-4 ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਅਜੇ ਤੱਕ ਪੁਲਸ ਲੱਭਣ ‘ਚ ਨਾਕਾਮ ਰਹੀ ਹੈ। ਇਸ ਮੌਕੇ ਹਾਜ਼ਰ ਸੇਵਕ ਸਿੰਘ,ਦੀਪ ਸਿੰਘ,ਕਮਲ ਬਾਂਸਲ,ਰਿੰਕੂ ਅਤੇ ਮੰਡੀ ਨਿਵਾਸੀਆਂ ਨੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪੁਲਸ ਚੌਂਕੀ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਸ਼ਹਿਰ ’ਚ ਵਾਪਰ ਰਹੀਆਂ ਇੱਕਾ-ਦੁੱਕਾ ਘਟਨਾਵਾਂ ’ਤੇ ਨਕੇਲ ਕੱਸੀ ਜਾਵੇ।