ਖੇਤਾਂ ''ਚ ਲੱਗੀ ਮੋਟਰ ''ਤੇ ਬਿੱਲ ਲਗਾਉਣ ਦੇ ਫੈਸਲੇ ''ਤੇ ਕਿਸਾਨਾਂ ਵਲੋਂ ਪ੍ਰਦਰਸ਼ਨ
Friday, May 29, 2020 - 11:52 AM (IST)

ਬਠਿੰਡਾ (ਕੁਨਾਲ ਬਾਂਸਲ): ਪੰਜਾਬ ਸਰਕਾਰ ਵਲੋਂ ਖੇਤਾਂ 'ਚ ਲੱਗੀ ਮੋਟਰ 'ਤੇ ਜੋ ਬਿੱਲ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਸ ਦਾ ਵਿਰੋਧ ਕਰਦੇ ਹੋਏ ਕੀਰਤੀ ਕਿਸਾਨ ਯੂਨੀਅਨ ਵਲੋਂ ਅੱਜ ਬਠਿੰਡਾ 'ਚ ਕੈਪਟਨ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਪੰਜਾਬ ਲੇਵਲ 'ਤੇ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ, ਕਿਉਂਕਿ ਫਸਲਾਂ ਦੇ ਭਾਅ ਪੰਜਾਬ 'ਚ ਪੂਰੇ ਨਹੀਂ ਮਿਲ ਰਹੇ ਹਨ ਪਰ ਹੁਣ ਸਰਕਾਰ ਖੇਤਾਂ 'ਚ ਲੱਗੀਆਂ ਮੋਟਰਾਂ ਦੇ ਬਿੱਲ ਲਗਾਉਣੇ ਸ਼ੁਰੂ ਕਰ ਦੇਵੇਗੀ ਤਾਂ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਵੇਗਾ। ਇਸ ਲਈ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਬਿੱਲ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ।