ਭਿਆਨਕ ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ

Monday, Sep 09, 2019 - 11:21 PM (IST)

ਭਿਆਨਕ ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ

ਡੇਰਾਬੱਸੀ, (ਅਨਿਲ)— ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਡੇਰਾਬੱਸੀ ਨਜ਼ਦੀਕ ਸੇਠੀ ਢਾਬੇ ਦੇ ਸਾਹਮਣੇ ਹਲਦੀਰਾਮ ਆਊਟਲੈੱਟ ਦੇ ਨੇੜੇ ਇਕ ਸੜਕ ਹਾਦਸੇ 'ਚ ਸਾਢੇ ਤਿੰਨ ਸਾਲਾ ਬੱਚੇ ਤੇ ਉਸ ਦੀ ਮਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਰਜੋਤ ਕੌਰ ਚੌਹਾਨ (27) ਪਤਨੀ ਅਭੀਸ਼ੇਕ ਸਿੰਘ ਚੌਹਾਨ ਵਾਸੀ ਰੇਲ ਵਿਹਾਰ, ਐੱਮ. ਡੀ. ਸੀ. ਸੈਕਟਰ-4 ਪੰਚਕੂਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਰਿਵਾਰ ਇਕ ਜਾਣਕਾਰ ਨਾਲ ਇਨੋਵਾ ਗੱਡੀ 'ਚ ਅੰਬਾਲਾ ਤੋਂ ਪੰਚਕੂਲਾ ਵੱਲ ਪਰਤ ਰਿਹਾ ਸੀ, ਜੋ ਰਸਤੇ 'ਚ ਦੁਰਘਟਨਾਗ੍ਰਸਤ ਹੋ ਗਈ। ਹਾਦਸੇ ਦਾ ਕਾਰਨ ਤਾਂ ਨਹੀਂ ਪਤਾ ਚੱਲ ਸਕਿਆ ਹੈ ਪਰ ਉੱਥੇ ਇਨੋਵਾ ਗੱਡੀ ਡਿਵਾਈਡਰ ਤੇ ਸਾਈਡ 'ਤੇ ਰੁਕੇ ਇਕ ਟਰਾਲੇ ਨਾਲ ਟਕਰਾ ਕੇ ਚਕਨਾਚੂਰ ਹੋ ਗਈ। ਦੋਵੇਂ ਮਾਂ-ਬੇਟੇ ਦੀਆਂ ਲਾਸ਼ਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕਾ ਦੇ ਪਿਤਾ ਅਤੇ ਭੈਣ ਆਸਟਰੇਲੀਆ ਵਿਚ ਹਨ, ਜਿਨ੍ਹਾਂ ਦੇ ਭਾਰਤ ਪਰਤਣ 'ਤੇ ਹੀ ਪੋਸਟਮਾਰਟਮ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।


author

KamalJeet Singh

Content Editor

Related News