ਦੁਖੀ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਿੱਛੇ ਵਿਲਕਦੇ ਛੱਡ ਗਈ 4 ਧੀਆਂ ਅਤੇ ਪੁੱਤਰ

06/25/2022 12:51:53 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ): ਨੇੜਲੇ ਪਿੰਡ ਮਾਣੇਵਾਲ ਵਿਖੇ ਬੀਤੇ ਦਿਨ ਬਲਜੀਤ ਕੌਰ (38) ਨੇ ਘਰ ’ਚ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਬਲਜੀਤ ਕੌਰ ਦੀਆਂ 4 ਧੀਆਂ ਅਤੇ ਸਭ ਤੋਂ ਛੋਟਾ 3 ਸਾਲ ਦਾ ਪੁੱਤਰ ਹੈ ਅਤੇ ਉਹ 2 ਸਾਲਾਂ ਤੋਂ ਆਪਣੇ ਪਿਤਾ ਨਾਲ ਪੇਕੇ ਘਰ ਪਿੰਡ ਮਾਣੇਵਾਲ ਵਿਖੇ ਰਹਿ ਰਹੀ ਸੀ।

ਇਹ  ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੇ ਗੀਤ ਘੂਮਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ,12 ਕਰੋੜ ਰੁਪਏ ਸੀ ਇਸ ਗੀਤ ਦਾ ਬਜਟ

ਬਲਜੀਤ ਕੌਰ ਦਾ ਵਿਆਹ ਨੇੜਲੇ ਪਿੰਡ ਧੁੱਲੇਵਾਲ ਵਿਖੇ ਹੋਇਆ ਸੀ ਅਤੇ ਸਹੁਰੇ ਘਰ ’ਚ ਘਰੇਲੂ ਕਲੇਸ਼ ਕਾਰਨ ਉਸਦਾ ਪਤੀ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋਇਆ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਦੇ ਪਤੀ ਊਧਮ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੀਆਂ ਧੀਆਂ ਅਨੁਸਾਰ ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਹੀ ਸੀ।

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਸੂਚਨਾ ਮਿਲਦਿਆਂ ਹੀ ਥਾਣਾ ਮਾਛੀਵਾੜਾ ਮੁਖੀ ਵਿਜੇ ਕੁਮਾਰ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕਾ ਦੇ ਕਮਰੇ ਦੀ ਤਲਾਸ਼ੀ ਲਈ ਪਰ ਉਥੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ, ਜਿਸ ਤੋਂ ਬਾਅਦ ਆਤਮ-ਹੱਤਿਆ ਦੇ ਕਾਰਨਾਂ ਸਬੰਧੀ ਸਪੱਸ਼ਟ ਪਤਾ ਲੱਗ ਸਕੇ। ਫ਼ਿਲਹਾਲ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਲਈ ਹੈ ਅਤੇ ਭਲਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
 


Anuradha

Content Editor

Related News