ਮੋਗਾ: ਵਿਨੋਦ ਬਾਂਸਲ ਨੇ ਸੰਭਾਲਿਆ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ

08/29/2019 11:56:58 AM

ਮੋਗਾ (ਗੋਪੀ ਰਾਊਕੇ,ਵਿਪਨ)—ਕਾਂਗਰਸ ਲੀਡਰ ਵਿਨੋਦ ਬਾਂਸਲ ਨੇ ਅੱਜ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਦਾ ਅਹੁਦਾ ਸੰਭਾਲਿਆ। ਇਸ ਦੌਰਾਨ ਮੋਗਾ ਵਿਧਾਇਕ ਡਾ. ਹਰਜੋਤ ਕਮਲ, ਦਰਸ਼ਨ ਬਰਾਡ਼ ਵਿਧਾਇਕ ਹਲਕਾ ਬਾਘਾਪੁਰਾਣਾ, ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਸੀਨੀਅਰ ਕਪਤਾਨ ਪੁਲਸ ਅਮਰਜੀਤ ਸਿੰਘ ਬਾਜਵਾ ਨੇ ਨਿੱਜੀ ਤੌਰ ’ਤੇ ਸ਼ਿਰਕਤ ਕੀਤੀ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਅਵਸਰ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ। ਸ੍ਰੀ ਬਾਂਸਲ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਬ੍ਰਹਮ ਮਹਿੰਦਰਾ ਮੰਤਰੀ ਸਥਾਨਕ ਸਰਕਾਰਾਂ ਵਿਭਾਗ, ਡਾ. ਹਰਜੋਤ ਐੱਮ.ਐੱਲ.ਏ. ਹਲਕਾ ਮੋਗਾ ਅਤੇ ਸ਼ਹਿਰ ਦੀ ਸਮੂਹ ਕਾਂਗਰਸ ਲੀਡਰਸ਼ਿਪ ਦਾ ਤਹਿ ਦਿਲੋ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਵਾਸੀਆਂ ਨੂੰ ਰਿਹਾਇਸ਼ੀ ਪਲਾਟ ਨਵੀਆਂ ਸਕੀਮਾਂ ਤਹਿਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਗਰ ਸੁਧਾਰ ਟਰੱਸਟ ਮੋਗਾ ਦੀਆਂ 7 ਵਿਕਾਸ ਸਕੀਮਾਂ ਹਨ। ਇਨ੍ਹਾਂ ’ਚ 5-5 ਏਕਡ਼ ਦੀਆਂ ਦੋ ਰਿਹਾਇਸ਼ੀ ਅਤੇ 2 ਕਮਰਸ਼ੀਅਲ ਸਕੀਮਾਂ ਇਸ ਸਮੇਂ ਚੱਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਪਹਿਲਾ ਨਗਰ ਕੌਂਸਲ ਸੀ ਜਿਸਦੀ ਲਿਮਿਟ ਅੰਦਰ ਜਗ੍ਹਾ ਖਾਲੀ ਨਹੀ ਸੀ ਪਰ ਹੁਣ ਮੋਗਾ ਸ਼ਹਿਰ ਨਗਰ ਨਿਗਮ ਬਣ ਜਾਣ ਕਰਕੇ ਬਾਊਂਡਰੀ ਲਿਮਿਟ ਬਹੁਤ ਵੱਧ ਗਈ ਹੈ ਅਤੇ ਸ਼ਹਿਰ ’ਚ ਕਾਫੀ ਜ਼ਮੀਨਾਂ ਖਾਲੀ ਪਈਆਂ ਹੋਈਆਂ ਹਨ। ਜਿਸ ਤਹਿਤ ਰਿਹਾਇਸ਼ੀ ਪਲਾਟ ਮੁਹੱਈਆ ਕਰਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਪ੍ਰਣ ਲਿਆ ਕਿ ਉਹ ਸ਼ਹਿਰ ਦੀ ਸੁੰਦਰਤਾ ਲਈ ਨਗਰ ਸੁਧਾਰ ਟਰੱਸਟ ਵੱਲੋ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਕਮਰਸ਼ੀਅਲ ਕੰਪਲੈਕਸ ਵਿਚ 42 ਬੂਥਾਂ/ਦੁਕਾਨਾਂ ’ਚੋਂ ਕੇਵਲ 9 ਯੂਨਿਟ ਹੀ ਵੇਚੇ ਗਏ ਹਨ ਅਤੇ ਲਗਭਗ 33 ਯੂਨਿਟ ਦੇ ਕਰੀਬ ਵੇਚਣਯੋਗ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਮੇਨ ਬਾਜ਼ਾਰ ’ਚ ਥਾਣੇ ਦੇ ਨਾਲ ਲੱਗਦੀ ਜਗ੍ਹਾ ’ਚ ਸ਼ਹਿਰ ਵਾਸੀਆਂ ਲਈ ਪਾਰਕਿੰਗ ਦੀ ਸਹੂਲਤ ਲਈ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਟਰੱਸਟ ਦੇ ਕਿਸੇ ਵੀ ਕੰਮਕਾਜ ਲਈ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਮਿਲ ਸਕਦੇ ਹਨ। ਇਸ ਸਮੇਂ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਜਾਟ ਮਹਾਂਸਭਾ ਦੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ, ਦਵਿੰਦਰਪਾਲ ਸਿੰਘ ਰਿੰਪੀ, ਬੀਬੀ ਜਗਰਦਰਸ਼ਨ ਕੌਰ ਧਰਮਕੋਟ, ਸੂਬਾ ਸਕੱਤਰ ਗੁਰਿੰਦਰ ਸਿੰਘ ਗੂਗੂ ਦਾਤਾ, ਇੰਦਰਜੀਤ ਸਿੰਘ ਬੀਡ਼ ਚਡ਼ਿੱਕ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ, ਰਵਿੰਦਰ ਸੀ. ਏ., ਸੂਬਾ ਸਕੱਤਰ ਸਵਰਨ ਸਿੰਘ ਆਦੀਵਾਲ, ਲੋਕ ਸਭਾ ਪ੍ਰਧਾਨ ਪਰਮਿੰਦਰ ਡਿੰਪਲ, ਜ਼ਿਲਾ ਪ੍ਰੀਸਦ ਮੈਂਬਰ, ਅਕਾਸ਼ਦੀਪ ਲਾਲੀ, ਡਾ. ਪਵਨ ਥਾਪਰ, ਸਾਬਕਾ ਚੇਅਰਮੈਨ ਜਗਦੀਸ਼ ਛਾਬਡ਼ਾ, ਸ਼ਿੰਦਰਪਾਲ ਗਿੱਲ, ਗੋਵਰਧਨ ਪੋਪਲੀ, ਅਸ਼ੋਕ ਧਮੀਜਾ, ਰਮੇਸ ਕੁੱਕੂ, ਠੇਕੇਦਾਰ ਰਾਜੂ, ਠੇਕੇਦਾਰ ਪੰਨੂੰ, ਪ੍ਰਧਾਨ ਓਪਿੰਦਰ ਗਿੱਲ, ਐਡਵੋਕੇਟ ਪਰਮਪਾਲ ਸਿੰਘ, ਊਧਮ ਮੰਗਲਾ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਸਿੰਘ ਜੌਲੀ, ਕੌਂਸਲਰ ਪਵਿੱਤਰ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।


Shyna

Content Editor

Related News