ਪੈਸੇ ਨਾ ਮਿਲਣ ''ਤੇ ਜਵਾਈ ਨੇ ਸਹੁਰੇ ''ਤੇ ਚੜਾਇਆ ਟਰੈਕਟਰ, ਟੁੱਟੀ ਲੱਤ

11/20/2020 10:58:53 AM

ਮੋਗਾ (ਆਜ਼ਾਦ): ਸਹੁਰੇ ਪਰਿਵਾਰ ਵਲੋਂ 4 ਲੱਖ ਰੁਪਏ ਦੇਣ ਤੋਂ ਇਨਕਾਰ ਕਰਨ 'ਤੇ ਗੁੱਸੇ 'ਚ ਆਏ ਨੌਜਵਾਨ ਵਲੋਂ ਆਪਣੇ ਸਹੁਰੇ ਬਾਵਾ ਸਿੰਘ ਨਿਵਾਸੀ ਲੋਹਗੜ੍ਹ 'ਤੇ ਟਰੈਕਟਰ ਚੜਾ ਕੇ ਉਸਦੀ ਲੱਤ ਤੋੜਨ ਦੇ ਇਲਾਵਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਕੁੱਟ-ਮਾਰ ਕਰ ਕੇ ਘਰ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਵਾ ਸਿੰਘ ਨੂੰ ਜ਼ਖਮੀ ਹਾਲਤ 'ਚ ਪਰਿਵਾਰ ਵਾਲਿਆਂ ਵਲੋਂ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਥਾਣੇਦਾਰ ਮੇਜਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਸਦੀ ਬੇਟੀ ਦਾ ਵਿਆਹ ਲਗਭਗ 15 ਸਾਲ ਪਹਿਲਾਂ ਨਿਰਮਲ ਸਿੰਘ ਨਿਵਾਸੀ ਧਰਮਕੋਟ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ। ਸਾਡੇ ਬੇਟੇ ਦੀ ਮੌਤ ਚਾਰ ਸਾਲ ਪਹਿਲਾ ਹੋ ਗਈ ਸੀ। ਸਾਡਾ ਜਵਾਈ ਨਿਰਮਲ ਸਿੰਘ ਜੋ ਰੇਤਾ ਦਾ ਕੰਮ ਕਰਦਾ ਹੈ। ਸਾਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਨ ਲੱਗਾ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪ ਹੀ ਨਹੀਂ, 200 ਪੁਰਾਤਨ ਗ੍ਰੰਥ ਵੀ ਹੋਏ ਗਾਇਬ : ਸਾਬਕਾ ਜਥੇਦਾਰ

ਹੁਣ ਉਹ ਸਾਨੂੰ 4 ਲੱਖ ਰੁਪਏ ਨਵਾਂ ਟਰੈਕਟਰ ਲਿਆਉਣ ਲਈ ਮੰਗ ਰਿਹਾ ਸੀ ਅਤੇ ਉਸਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕੁੱਟ-ਮਾਰ ਕਰ ਕੇ ਘਰ ਤੋਂ ਕੱਡ ਦਿੱਤਾ ਅਤੇ ਕਿਹਾ ਕਿ ਜਦ ਤੱਕ ਮੈਂਨੂੰ ਪੈਸੇ ਨਹੀਂ ਮਿਲਦੇ ਮੈਂ ਤੁਹਾਨੂੰ ਨਹੀਂ ਰੱਖਾਂਗਾ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਾਵਾ ਸਿੰਘ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦਾ ਜਵਾਈ ਨਿਰਮਲ ਸਿੰਘ ਦੇਰ ਰਾਤ ਸਾਡੇ ਘਰ ਲੋਹਗੜ੍ਹ ਟਰੈਕਟਰ 'ਤੇ ਆਇਆ, ਜਦ ਮੈਂ ਦਰਵਾਜਾ ਖੋਲਿਆ ਤਾਂ ਉਸਨੇ ਗੁੱਸੇ ਵਿਚ ਆ ਕੇ ਟਰੈਕਟਰ ਉਸਦੇ ਉਪਰ ਚੜਾ ਦਿੱਤਾ ਅਤੇ ਉਸਦੀ ਲੱਤ ਟੁੱਟ ਗਈ। ਇਸ ਦੇ ਬਾਅਦ ਉਸਨੇ ਮੇਰੀ ਕੁੱਟ-ਮਾਰ ਵੀ ਕੀਤੀ। ਜਦ ਰੋਲਾ ਪਾਉਣ 'ਤੇ ਪਰਿਵਾਰ ਦੇ ਹੋਰ ਮੈਂਬਰ ਬਾਹਰ ਨਿਕਲੇ ਤਾਂ ਉਹ ਟਰੈਕਟਰ ਛੱਡ ਕੇ ਉਥੋਂ ਭੱਜ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਬਾਵਾ ਸਿੰਘ ਦੀ ਸ਼ਿਕਾਇਤ 'ਤੇ ਉਸਦੇ ਜਵਾਈ ਨਿਰਮਲ ਸਿੰਘ ਨਿਵਾਸੀ ਧਰਮਕੋਟ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫਤਾਰੀ ਬਾਕੀ ਹੈ। ਪੀੜਤ ਪਰਿਵਾਰ ਨੇ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : : ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ


Baljeet Kaur

Content Editor

Related News