ਚੋਰਾਂ ਨੇ ਮੋਬਾਇਲ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਚੋਰੀ ਕੀਤੇ ਮੋਬਾਇਲ

Sunday, Sep 27, 2020 - 12:54 PM (IST)

ਚੋਰਾਂ ਨੇ ਮੋਬਾਇਲ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਚੋਰੀ ਕੀਤੇ ਮੋਬਾਇਲ

ਸਾਦਿਕ (ਪਰਮਜੀਤ): ਬੀਤੀ ਰਾਤ ਚੋਰਾਂ ਵਲੋਂ ਸਾਦਿਕ ਚੌਂਕ ਦੇ ਬਿਲਕੁੱਲ ਨੇੜੇ ਮਾਰਕਿਟ 'ਚ ਇਕ ਮੋਬਾਇਲਾਂ ਵਾਲੀ ਦੁਕਾਨਾਂ ਤੋਂ ਹਜ਼ਾਰਾਂ ਰੁਪਏ ਮੁੱਲ ਦੇ ਮੋਬਾਇਲ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਚੋਰ ਨੇ ਪਹਿਲਾਂ ਖੀਵਾ ਮੋਬਾਈਲ ਸ਼ਾਪ ਨੂੰ ਪਾੜ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਪਲਾਈ ਵਗੈਰਾ ਲੱਗੀ ਹੋਣ ਕਾਰਨ ਸਫਲ ਨਹੀਂ ਹੋਏ ਤਾਂ ਉਨ੍ਹਾਂ ਅਰੋੜਾ ਕਮਿਊਨੀਕੇਸ਼ਨ ਦੀ ਦੁਕਾਨ ਦੇ ਪਿੱਛੋਂ ਪਾੜ ਲਗਾ ਕੇ ਮੋਬਾਈਲ ਚੋਰੀ ਕੀਤੇ।

PunjabKesari ਪੀੜਤ ਕਮਲ ਕੁਮਾਰ ਨੇ ਦੱਸਿਆ ਕਿ ਉਹ ਜਦ ਸਵੇਰੇ ਦੁਕਾਨ 'ਤੇ ਸਫ਼ਾਈ ਕਰਨ ਆਏ ਤਾਂ ਚੋਰੀ ਦਾ ਪਤਾ ਲੱਗਾ। ਚੋਰ ਲੱਖ ਰੁਪਏ ਤੋਂ ਵਧ ਮੁੱਲ ਦੇ ਨਵੇਂ ਤੇ ਪੁਰਾਣੇ ਮੋਬਾਇਲ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਸਾਦਿਕ ਪੁਲਸ ਨੂੰ ਦੇਣ 'ਤੇ ਥਾਣਾ ਮੁਖੀ ਰਾਜਬੀਰ ਸਿੰਘ ਸਰਾਂ ਐੱਸ.ਆਈ. ਤੇ ਕੁਲਦੀਪ ਸਿੰਘ ਏ.ਐੱਸ.ਆਈ. ਨੇ ਮੌਕਾ ਦੇਖਿਆ ਤੇ ਕਾਰਵਾਈ ਦਾ ਭਰੋਸਾ ਦਿਵਾਇਆ। ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਤੇ ਲਵਦੀਪ ਨਿੱਕੂ ਨੇ ਦੁਕਾਨਦਾਰ ਨੂੰ ਹੌਂਸਲਾ ਦਿੰਦੇ ਹੋਏ ਚੋਰਾਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ। ਸੀ.ਸੀ.ਟੀ.ਵੀ. ਫੁਟੇਜ ਦੇਖਣ 'ਤੇ ਪਤਾ ਲੱਗਦਾ ਹੈ ਕਿ ਦੋ ਜਣੇ ਸੱਬਲਾਂ ਆਦਿ ਲੈ ਕੇ ਆਏ ਤੇ ਚੋਰੀ ਕਰਕੇ ਫਰਾਰ ਹੋ ਗਏ।

PunjabKesari

PunjabKesari


author

Shyna

Content Editor

Related News