ਨਾਭਾ ਜੇਲ੍ਹ ਦੇ ਹਵਾਲਤੀ ਕੋਲੋਂ ਮੋਬਾਇਲ ਬਰਾਮਦ

03/17/2020 9:05:32 PM

ਨਾਭਾ, (ਜੈਨ)— ਸਥਾਨਕ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਰਾਹੁਲ ਭਾਟੀਆ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਥਾਣਾ ਸਦਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਹਵਾਲਾਤੀ ਨੂੰ ਹਿਰਾਸਤ 'ਚ ਲਿਆ ਹੈ। ਜਾਂਚ ਅਫਸਰ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਇਹ ਹਵਾਲਾਤੀ ਯੂ. ਪੀ. ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਵੱਡਾ ਖੁਲਾਸਾ ਹੋ ਸਕਦਾ ਹੈ।
ਵਰਨਣਯੋਗ ਹੈ ਕਿ ਇਸ ਜੇਲ ਵਿਚ ਬੰਦ ਵਿਦੇਸ਼ੀ ਹਵਾਲਾਤੀਆਂ ਕੋਲੋਂ ਕੁਝ ਸਮਾਂ ਪਹਿਲਾਂ ਇਕ ਦਰਜਨ ਮੋਬਾਇਲ ਬਰਾਮਦ ਹੋਏ ਸਨ। ਉਸ ਤੋਂ ਬਾਅਦ ਗੈਂਗਸਟਰਾਂ ਕੋਲੋਂ ਮੋਬਾਇਲ ਅਤੇ ਸਿਮ ਬਰਾਮਦ ਹੋਏ। ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਹੈ।
 


KamalJeet Singh

Content Editor

Related News