ਮੁੜ ਸਵਾਲਾਂ ਦੇ ਘੇਰੇ ''ਚ ਕੇਂਦਰੀ ਜੇਲ੍ਹ, ਹਵਾਲਾਤੀ ਕੋਲੋਂ ਮੋਬਾਇਲ ਫ਼ੋਨ ਤੇ ਸੈਂਕੜੇ ਨਸ਼ੀਲੀਆਂ ਗੋਲ਼ੀਆਂ ਹੋਈਆਂ ਬਰਾਮਦ
Saturday, Oct 12, 2024 - 04:27 AM (IST)
ਲੁਧਿਆਣਾ (ਸਿਆਲ)- ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ’ਚ ਮੋਬਾਈਲ, ਨਸ਼ਾ ਅਤੇ ਹੋਰ ਤਰ੍ਹਾਂ ਦਾ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦੇ ਮਾਮਲੇ ਆਮ ਕਰ ਕੇ ਸੁਰਖੀਆਂ ’ਚ ਰਹਿੰਦੇ ਹਨ।
ਇਸੇ ਕੜੀ ਤਹਿਤ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਤਲਾਸ਼ੀ ਦੌਰਾਨ ਇਕ ਹਵਾਲਾਤੀ ਤੋਂ 450 ਨਸ਼ੀਲੀਆਂ ਗੋਲੀਆਂ, 1 ਮੋਬਾਈਲ ਬਰਾਮਦ ਹੋਣ ’ਤੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਥਾਣਾ ਡਵੀਜ਼ਨ ਨੰ. 7 ’ਚ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ IRS ਅਧਿਕਾਰੀ ਅਰਬਿੰਦ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ
ਪੁਲਸ ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਵਾਲਾਤੀ ਸਚਿਨ ਕੁਮਾਰ ਉਰਫ ਸਚਿਨ ਭਤੀਜ ਵਜੋਂ ਹੋਈ ਹੈ, ਜਿਸ ’ਤੇ ਐੱਨ.ਡੀ.ਪੀ.ਐੱਸ. ਅਤੇ 52-ਏ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।
ਬੀਤੇ ਕੁਝ ਦਿਨਾਂ ਤੋਂ ਜੇਲ੍ਹ ’ਚ ਮੋਬਾਈਲ ਅਤੇ ਨਸ਼ੇ ਦਾ ਸਾਮਾਨ ਬਰਾਮਦ ਹੋਣ ਕਾਰਨ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਉੱਠਣ ਲੱਗੇ ਹਨ। ਸੂਤਰਾਂ ਮੁਤਾਬਕ ਕੈਦੀ ਉਕਤ ਪਾਬੰਦੀਸ਼ੁਦਾ ਸਾਮਾਨ ਨੂੰ ਕਈ ਹੋਰ ਥਾਵਾਂ ’ਤੇ ਵੀ ਲੁਕੋ ਕੇ ਲੈ ਜਾਂਦੇ ਹਨ, ਜਿਸ ਦਾ ਕੁਝ ਦਿਨ ਪਹਿਲਾਂ ਇਕ ਕੈਦੀ ਵੱਲੋਂ ਹੀ ਖੁਲਾਸਾ ਕੀਤਾ ਗਿਆ ਸੀ।
ਓਧਰ, ਜੇਲ੍ਹ ਅਧਿਕਾਰੀ ਦਾ ਕਹਿਣਾ ਹੈ ਕਿ ਜੇਲ੍ਹ ’ਚ ਆਉਣ ਵਾਲੇ ਕੈਦੀ ਜਾਂ ਹਵਾਲਾਤੀ ਦੀ ਡਿਓਢੀ ’ਚ ਵੱਖ-ਵੱਖ ਮੁਲਾਜ਼ਮ ਤਲਾਸ਼ੀ ਲੈਂਦੇ ਹਨ। ਉਸ ਤੋਂ ਬਾਅਦ ਹੋਰ ਸੁਰੱਖਿਆ ਮੁਲਾਜ਼ਮ ਆਧੁਨਿਕ ਯੰਤਰਾਂ ਨਾਲ ਵੀ ਜਾਂਚ ਕਰਦੇ ਹਨ।
ਇਹ ਵੀ ਪੜ੍ਹੋ - ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e